ਜਿੱਥੇ ਆਪਣੇ ਬੱਚਿਆਂ ਨੂੰ ਮੁਸੀਬਤਾਂ ਤੋਂ ਬਚਾਉਣ ਵਾਸਤੇ ਮਾਂਵਾਂ ਰੱਬ ਨਾਲ ਵੀ ਲੜ ਜਾਂਦੀਆਂ ਹਨ ਉੱਥੇ ਹੀ ਕਈ ਅਜਿਹੇ ਕਲਯੁੱਗੀ ਮਾਵਾਂ ਵੀ ਹੁੰਦੀਆਂ ਹਨ ਜੋ ਆਪਣੇ ਕੰਮ ਨੂੰ ਪੂਰਾ ਕਰਨ ਵਾਸਤੇ ਆਪਣੇ ਬੱਚਿਆਂ ਦੀ ਕੁਰਬਾਨੀ ਵੀ ਦੇ ਦਿੰਦੀਆਂ ਹਨ ਅਤੇ ਜਿਨ੍ਹਾਂ ਨਾਲ ਜੁੜੇ ਅਜਿਹੇ ਭਿਆਨਕ ਹਾਦਸਾ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਸੁਣ ਕੇ ਕਈ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਆਏ ਦਿਨ ਹੀ ਸਮੇਂ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਥੇ ਇੱਕ ਭਿਖਾਰਨ ਵੱਲੋਂ ਹਰਕਤ ਕੀਤੀ ਜਾ ਰਹੀ ਸੀ ਜਿੱਥੇ ਬੱਚੇ ਦੇ ਮੂੰਹ ਤੇ ਜਖਮ ਬਣਾਏ ਜਾ ਰਹੇ ਸਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਪਠਾਨਕੋਟ ਬਾਈਪਾਸ ਦੇ ਨਜ਼ਦੀਕ ਇੱਕ ਮਾਂ ਵੱਲੋਂ ਭੀਖ ਮੰਗਣ ਵਾਸਤੇ ਆਪਣੇ ਛੋਟੇ ਜਿਹੇ ਬੱਚੇ ਦੇ ਮੂੰਹ ਤੇ ਬਲੇਡ ਨਾਲ ਜਖਮ ਕੀਤੇ ਜਾ ਰਹੇ ਸਨ।

ਇਸ ਘਟਨਾ ਨੂੰ ਵੇਖਣ ਵਾਲੇ ਜਿਥੇ ਪਿੰਡ ਨੂਰਪੁਰ ਦੇ ਰਹਿਣ ਵਾਲੇ ਮਦਨ ਲਾਲ ਬਿੱਟੂ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਉਹ ਬਾਈਪਾਸ ਦੇ ਨਜ਼ਦੀਕ ਆਪਣੇ ਕੁਝ ਸਾਥੀਆਂ ਦੇ ਨਾਲ ਖੜੇ ਸਨ ਉਨ੍ਹਾਂ ਵੱਲੋਂ ਇਹ ਸਭ ਕੁਝ ਦੇਖਿਆ ਗਿਆ ਅਤੇ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਜਗ੍ਹਾ ਤੇ ਪਹੁੰਚ ਕੀਤੀ ਗਈ ਅਤੇ ਉਸ ਭਿਖਾਰਨ ਨੂੰ ਇਸ ਵਾਸਤੇ ਪੁੱਛਿਆ ਗਿਆ ਅਤੇ ਉਸ ਦੀ ਇਸ ਹਰਕਤ ਦੀ ਕਾਫੀ ਨਿੰਦਾ ਵੀ ਕੀਤੀ ਗਈ।

ਵੱਖ ਵੱਖ ਲੋਕਾਂ ਵੱਲੋਂ ਜਿਥੇ ਇਸ ਭਿਖਾਰਨ ਨੂੰ ਲੈ ਕੇ ਕਈ ਤਰਾਂ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ ਉਥੇ ਹੀ ਪੁਲਿਸ ਅੱਗੇ ਇਸ ਔਰਤ ਵੱਲੋਂ ਮਿੰਨਤ ਤਰਲਾ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਕਰੇਗੀ। ਦੱਸਿਆ ਗਿਆ ਹੈ ਕਿ ਇਹ ਔਰਤ ਆਪਣੇ ਬੱਚੇ ਨੂੰ ਇਸ ਤਰ੍ਹਾਂ ਜ਼ਖਮੀ ਕਰਕੇ ਗੱਡੀਆਂ ਵਾਲਿਆਂ ਦੇ ਅੱਗੇ ਜਾ ਕੇ ਭੀਖ ਮੰਗ ਰਹੀ ਸੀ।

ਜਿਸ ਕਾਰਨ ਬਹੁਤ ਸਾਰੇ ਲੋਕਾਂ ਵੱਲੋਂ ਬੱਚੇ ਨੂੰ ਜ਼ਖਮੀ ਹਾਲਤ ਵਿੱਚ ਦੇਖ ਕੇ ਪੈਸੇ ਦਿੱਤੇ ਜਾ ਰਹੇ ਸਨ। ਇਸ ਔਰਤ ਨੂੰ ਅਜਿਹਾ ਕਰਨ ਤੋਂ ਕੁਝ ਮਹੀਨੇ ਪਹਿਲਾਂ ਵੀ ਰੋਕਿਆ ਗਿਆ ਸੀ ਜਿਸ ਕਾਰਨ ਉਹ ਕੁਝ ਸਮੇਂ ਲਈ ਇਸ ਇਲਾਕੇ ਵਿੱਚੋਂ ਦੂਰ ਚਲੀ ਗਈ ਸੀ ਅਤੇ ਮੁੜ ਤੋਂ ਫਿਰ ਇਹ ਸਭ ਕੁਝ ਕੀਤਾ ਜਾ ਰਿਹਾ ਹੈ।