ਗਰਭਵਤੀ ਹੈ ਅਦਾਕਾਰਾ ਆਲੀਆ ਭੱਟ, ਪੋਸਟ ਸਾਂਝੀ ਕਰ ਲਿਖਿਆ- ‘ਸਾਡਾ ਬੇਬੀ ਜਲਦ ਆ ਰਿਹਾ ਹੈ’ Alia Bhatt, Ranbir Kapoor announce pregnancy

14 ਅਪ੍ਰੈਲ, 2022 ਨੂੰ ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਪ੍ਰਸ਼ੰਸਕਾਂ ਨੂੰ ਖ਼ੁਸ਼ਖ਼ਬਰੀ ਦੇ ਦਿੱਤੀ ਹੈ। ਆਲੀਆ ਭੱਟ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਆਪਣੇ ਗਰਭਵਤੀ ਹੋਣ ਦਾ ਜ਼ਿਕਰ ਕੀਤਾ ਹੈ।

ਪੋਸਟ ਨਾਲ ਆਲੀਆ ਲਿਖਦੀ ਹੈ, ‘ਸਾਡਾ ਬੇਬੀ ਜਲਦ ਆ ਰਿਹਾ ਹੈ।’’ ਦੱਸ ਦੇਈਏ ਕਿ ਆਲੀਆ ਨੇ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ’ਚੋਂ ਪਹਿਲੀ ਤਸਵੀਰ ’ਚ ਰਣਬੀਰ ਕਪੂਰ ਤੇ ਆਲੀਆ ਭੱਟ ਹਸਪਤਾਲ ਦੇ ਬੈੱਡ ’ਤੇ ਨਜ਼ਰ ਆ ਰਹੇ ਹਨ, ਜੋ ਸਕੈਨ ’ਚ ਆਪਣੇ ਬੱਚੇ ਨੂੰ ਦੇਖ ਰਹੇ ਹਨ। ਉਥੇ ਦੂਜੀ ਤਸਵੀਰ ’ਚ ਸ਼ੇਰ ਦਾ ਪਰਿਵਾਰ ਦਿਖਾਇਆ ਗਿਆ ਹੈ।

ਆਲੀਆ ਨੇ ਕੁਝ ਮਿੰਟ ਪਹਿਲਾਂ ਹੀ ਇਸ ਪੋਸਟ ਨੂੰ ਸਾਂਝਾ ਕੀਤਾ ਹੈ, ਜਿਸ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਸੈਲੇਬ੍ਰਿਟੀਜ਼ ਵੀ ਦੋਵਾਂ ਨੂੰ ਵਧਾਈਆਂ ਦੇ ਰਹੇ ਹਨ।

ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਹ ਫ਼ਿਲਮ 22 ਜੁਲਾਈ, 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਥੇ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਇਕੱਠਿਆਂ ਫ਼ਿਲਮ ‘ਬ੍ਰਹਮਾਸਤਰ’ ਇਸੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

Alia Bhatt and Ranbir Kapoor are set to welcome their first baby together. Alia announced her pregnancy with a cute post on social media. Ranbir and Alia tied the knot in April this year after dating for five years.

Alia took to Instagram to announce the arrival of their baby. “Our baby… coming soon,” Alia wrote alongside a picture that shows her lying in a hospital bed and Ranbir sitting next to her. Both of them are glued to the screen that shows the ultrasound of their baby. Alia, who is an animal lover, also shared a photo of a lion and lioness with their cub.