Rapper Raftaar And Komal Vohra File For Divorce: Report Raftaar and Komal Vohra have reportedly been living separately for some time

ਸੁਸ਼ਮਿਤਾ ਸੇਨ ਦੇ ਭਰਾ-ਭਾਬੀ ਦੇ ਤਲਾਕ ਦੀਆਂ ਖ਼ਬਰਾਂ ਦੇ ਨਾਲ ਇਕ ਹੋਰ ਕੱਪਲ ਵਲੋਂ ਤਲਾਕ ਲੈਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਰਿਪੋਰਟ ਦੀ ਮੰਨੀਏ ਤਾਂ ਰੈਪਰ ਰਫ਼ਤਾਰ ਪਤਨੀ ਕੋਮਲ ਵੋਹਰਾ ਕੋਲੋਂ ਤਲਾਕ ਲੈ ਰਹੇ ਹਨ। ਖ਼ਬਰ ਹੈ ਕਿ ਦੋਵਾਂ ਨੇ ਤਲਾਕ ਲਈ ਅਰਜ਼ੀ ਪਾ ਦਿੱਤੀ ਹੈ।

ਦੱਸ ਦੇਈਏ ਕਿ ਦੋਵਾਂ ਦੇ ਵਿਆਹ ਨੂੰ ਲਗਭਗ 6 ਸਾਲ ਹੋਏ ਹਨ। ਰੈਪਰ ਰਫਤਾਰ ਦਾ ਅਸਲੀ ਨਾਂ ਦਿਲਿਨ ਨਾਇਰ ਹੈ ਤੇ ਉਨ੍ਹਾਂ ਨੇ ਸਾਲ 2016 ’ਚ ਕੋਮਲ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਪਹਿਲਾਂ ਦੋਵਾਂ ਨੇ ਇਕ-ਦੂਜੇ ਨੂੰ ਲਗਭਗ 5 ਸਾਲਾਂ ਤਕ ਡੇਟ ਕੀਤਾ ਸੀ। ਦੋਵਾਂ ਦੀ ਪਹਿਲੀ ਮੁਲਾਕਾਤ ਇਕ ਕਾਮਨ ਫਰੈਂਡ ਰਾਹੀਂ ਹੋਈ ਸੀ। ਦੋਵਾਂ ’ਚ ਪਹਿਲਾਂ ਦੋਸਤੀ ਹੋਈ ਤੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਦੱਸ ਦੇਈਏ ਕਿ ਕੱਪਲ ਲੰਮੇ ਸਮੇਂ ਤੋਂ ਅਲੱਗ ਰਹਿ ਰਿਹਾ ਹੈ।

ਸਾਹਮਣੇ ਆ ਰਹੀ ਰਿਪੋਰਟ ਦੀ ਮੰਨੀਏ ਤਾਂ ਦੋਵੇਂ ਲੰਮੇ ਸਮੇਂ ਤੋਂ ਇਕ-ਦੂਜੇ ਤੋਂ ਅਲੱਗ ਰਹਿ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਦੋਵਾਂ ਦਾ ਇਸ ਸਾਲ ਅਕਤੂਬਰ ’ਚ ਤਲਾਕ ਫਾਈਨਲ ਹੋ ਜਾਵੇਗਾ। ਕੱਪਲ ਨੇ 2020 ’ਚ ਤਲਾਕ ਲਈ ਅਰਜ਼ੀ ਦਿੱਤੀ ਸੀ ਪਰ ਕੋਰੋਨਾ ਤਾਲਾਬੰਦੀ ਕਾਰਨ ਇਸ ’ਤੇ ਕੋਈ ਸੁਣਵਾਈ ਨਹੀਂ ਹੋ ਸਕੀ। ਦੱਸ ਦੇਈਏ ਕਿ ਕੱਪਲ ਦੀ ਮੁਲਾਕਾਤ 2011 ’ਚ ਹੋਈ ਸੀ ਤੇ 2016 ’ਚ ਦੋਵੇਂ ਵਿਆਹ ਦੇ ਬੰਧਨ ’ਚ ਬੱਝੇ ਸਨ।

ਦੱਸ ਦੇਈਏ ਕਿ ਕੋਮਲ ਵੋਹਰਾ ਇਕ ਇੰਟੀਰੀਅਰ ਡਿਜ਼ਾਈਨਰ ਹੈ। ਉਹ ਕਰਨ ਤੇ ਕੁਣਾਲ ਵੋਹਰਾ ਦੀ ਭੈਣ ਹੈ, ਜਿਸ ਨੇ ‘ਜ਼ਿੰਦਗੀ ਕੀ ਮਹਿਕ’ ਤੇ ‘ਬ੍ਰਹਮਾਸਤਰ’ ਵਰਗੇ ਸ਼ੋਅਜ਼ ’ਚ ਕੰਮ ਕੀਤਾ ਹੈ। ਰਫਤਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸਾਲ 2019 ’ਚ ਰਿਐਲਿਟੀ ਸ਼ੋਅ ‘ਹਸਲ’, ‘ਡਾਂਸ ਇੰਡੀਆ ਡਾਂਸ’ ਤੇ ‘ਰੋਡੀਜ਼’ ਨੂੰ ਜੱਜ ਕਰਨਾ ਸ਼ੁਰੂ ਕੀਤਾ।

Rapper Raftaar and interior decorator Komal Vohra, who got married in 2016, filed for divorce in 2020, around the time of the pandemic. However, they will sign the final papers in October this year, reports Hindustan Times. A source close to the couple told Hindustan Times: “Everything was delayed due to the pandemic. They will sign the divorce papers on October 6.” The source close to the couple told HT that problems began “only a few days after their marriage” and added, “Both have moved on in their respective lives and the couple, along with their families, remain cordial.” Raftaar and Komal Vohra have also unfollowed each other on social media reportedly and have also deleted photographs with each other on their respective social media handles.