ਜਲੰਧਰ ਦੇ ਸ਼ਕਤੀ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਔਰਤਾਂ ਘਰ ਕੰਮ ਮੰਗਣ ਗਈਆਂ, ਇਸ ਤੋਂ ਬਾਅਦ ਜਦੋਂ ਇਕ ਪਰਿਵਾਰ ਨੇ ਉਨ੍ਹਾਂ ਨੂੰ ਘਰ ‘ਚ ਕੰਮ ‘ਤੇ ਬਿਠਾਇਆ ਤਾਂ ਉਨ੍ਹਾਂ ਮੌਕਾ ਮਿਲਦੇ ਹੀ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ ।

ਜਲੰਧਰ: ਜਲੰਧਰ ‘ਚ ਚੋਰੀ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਕੁਝ ਲੋਕ ਪਹਿਲਾਂ ਘਰਾਂ ਦੇ ਬਾਹਰ ਰੇਕੀ ਕਰਦੇ ਹਨ ਅਤੇ ਫਿਰ ਚੋਰੀ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਸ਼ਕਤੀ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ 2 ਔਰਤਾਂ ਘਰ ਕੰਮ ਮੰਗਣ ਗਈਆਂ, ਇਸ ਤੋਂ ਬਾਅਦ ਜਦੋਂ ਇਕ ਪਰਿਵਾਰ ਨੇ ਉਨ੍ਹਾਂ ਨੂੰ ਘਰ ‘ਚ ਕੰਮ ‘ਤੇ ਬਿਠਾਇਆ ਤਾਂ ਉਨ੍ਹਾਂ ਮੌਕਾ ਮਿਲਦੇ ਹੀ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ ਅਤੇ ਉਥੋਂ ਫਰਾਰ ਹੋ ਗਈਆਂ।

ਇਸ ਸਬੰਧੀ ਘਰ ਦੇ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 2 ਔਰਤਾਂ ਘਰ ਕੰਮ ਕਰਨ ਲਈ ਆਈਆਂ ਸਨ ਅਤੇ ਅੱਜ ਉਨ੍ਹਾਂ ਵੱਲੋਂ ਕਰੀਬ 50 ਤੋਂ 60 ਤੋਲੇ ਸੋਨਾ ਚੋਰੀ ਕਰ ਲਿਆ ਗਿਆ। ਘਟਨਾ ਬਾਰੇ ਸਾਨੂੰ ਕਰੀਬ 11:00 ਵਜੇ ਪਤਾ ਲੱਗਾ ਅਤੇ ਜਿਵੇਂ ਹੀ ਸਾਨੂੰ ਪਤਾ ਲੱਗਾ ਤਾਂ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਕਰੀਬ 1:30 ਤੋਂ 2 ਘੰਟੇ ਬਾਅਦ ਇੱਥੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਥਾਣਾ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਸੀਸੀਟੀਵੀ ਖੰਗਾਲ ਰਹੇ ਹਨ ਅਤੇ ਉਨ੍ਹਾਂ ਦੋਵਾਂ ਔਰਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।