ਕਿਸੇ ਦੇ ਸਿਵਾ ਕਿਵੇਂ ਸੇਕਣਾ.. ਕੁਝ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਕਿਸੇ ਦੇ ਜਜਬਾਤਾਂ ਜਾਂ ਭਾਵਨਾ ਨਾਲ ਖੇਡਣ ਲਗਿਆ…ਸ਼ੋਸਲ ਮੀਡੀਆ ‘ਤੇ ਇਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ ਜਿਸ ਨੇ ਕਿਤੇ ਨਾ ਕਿਤੇ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ।..

ਫੋਟੋ ‘ਚ ਸਾਫ਼ ਤੌਰ ‘ਤੇ ਲਿਖਿਆ ਹੋਇਆ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਜੋ ਪਿੱਛਲੇ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗੁਰੂ ਚਰਨਾਂ ‘ਚ ਜਾ ਕੇ ਵਿਰਾਜੇ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਸਾਰਿਆਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ,,ਜੇ ਕੋਈ ਵੀ ਵੀਰ / ਭਰਾ ਯੋਗਦਾਨ ਪਾਉਣਾ ਚਾਹੁੰਦਾ ਹੋਵੇ ਆਪਣੀ ਸ਼ਰਧਾ ਅਨੁਸਾਰ ਪੈਸੇ ਦੇ ਸਕਦੇ ਹਨ
ਐਨਾ ਹੀ ਨਹੀਂ ਸਗੋਂ ਇਕ ਮੋਬਾਈਲ ਨੰਬਰ ਤੇ UPI ID ਤੇ ਸਕੈਨਰ ਵੀ ਸਾਂਝਾ ਕੀਤਾ ਗਿਆ

ਦੱਸ ਦੇਈਏ ਕਿ ਇਹ ਪੋਸਟਰ ਬਿਲਕੁਲ FAKE ਹੈ ਜੇ UPI ID ਦੀ ਗੱਲ ਕਰੀਏ ਤਾਂ ਇਸ ID ‘ਤੇ ਵਸਿਰ ਅੰਸਾਰੀ ਦਾ ਨਾਮ ਆ ਰਿਹਾ ਹੈ ਤੇ ਜੋ ਨੰਬਰ ਸ਼ੇਅਰ ਕੀਤਾ ਗਿਆ ਹੈ ਉਹ ਨੰਬਰ ਵੀ ਸਵਿੱਚ ਆਫ ਆ ਰਿਹਾ ਹੈ

ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਲੋਕਾਂ ਨੂੰ ਜੋ ਕਿਸੇ ਦੀ ਮੌਤ ਨੂੰ ਵੀ ਨਹੀਂ ਬਖਸ਼ਦੇ ਸਗੋਂ ਉਸ ‘ਤੇ ਪੈਸੇ ਕਮਾਉਣੇ ਸ਼ੁਰੂ ਕਰ ਦਿੰਦੇ ਹਨ,,ਮਾਂ ਦੇ ਜਿਗਰ ਦਾ ਟੋਟਾ , ਪਿਓ ਦੀ ਸਰਦਾਰੀ , ਇਕਲੌਤੀ ਔਲਾਦ ਮਾਪਿਆਂ ਦੇ ਬੁਢਾਪੇ ਦਾ ਇਕੋ ਇਕ ਸਹਾਰਾ.. ਜਿਸ ਨੇ ਪੰਜਾਬ ਪੰਜਾਬੀਅਤ ਦਾ ਪੂਰੀ ਦੁਨੀਆਂ ਗੋਰੇ ਕਾਲਿਆਂ ‘ਚ ਨਾਮ ਉੱਚਾ ਕੀਤਾ ..ਜਿਸ ਦਾ ਬੇਵਖਤ ਚਲੇ ਜਾਣਾ ਹਰ ਇਕ ਦੇ ਹਿਰਦੇ ਵਲੂੰਦਰ ਗਿਆ
ਕੁਝ ਲੋਕ ਜੋ ਇਨਸਾਨੀਅਤ ਨੂੰ ਭੁੱਲ ਚੁਕੇ ਨੇ ਉਹ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਦੇ ਨਾਮ ‘ਤੇ ਪੈਸੇ ਇਕੱਠੇ ਕਰਨ ਦੀ ਫ਼ਿਰਾਕ ‘ਚ ਨੇ