ਮਨੋਰੰਜਨ ਇੰਡਸਟਰੀ ਦੇ ਲਈ ਬੇਹੱਦ ਬੁਰੀ ਖ਼ਬਰ ਸਾਹਮਣੇ ਆਈ ਹੈ। ਜਿਸ ’ਚ ਬੀਤੇ ਦਿਨ ਨੂੰ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਦਾ ਅਸਲੀ ’ਚ ਨਾਮ ਸ਼ੁਭਦੀਪ ਸਿੰਘ ਸਿੱਧੂ ਸੀ। ਇਸ ਘਟਨਾ ਦੌਰਾਨ ਸਿੱਧੂ ਆਪਣੀ ਥਾਰ ’ਚ ਜਾ ਰਹੇ ਸੀ ਤਾਂ ਰਾਸਤੇ ’ਚ ਗੈਗਸਟਰਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਸਿੱਧੂ ਦੀ 28 ਸਾਲ ਉਮਰ ਸੀ। ਗਾਇਕ ਦੇ ਜਾਣ ਤੋਂ ਬਾਅਦ ਪੂਰੇ ਦੇਸ਼ ’ਚ ਸਦਮੇ ਦੀ ਲਹਿਰ ਦੌੜ ਰਹੀ ਹੈ। ਸਿੱਧੂ ਮੂਸੇਵਾਲਾ ਦੇ ਮੌਤ ਦੀ ਖ਼ਬਰ ਨੇ ਹਰ ਕਿਸੇ ਨੂੰ ਸਦਮੇ ’ਚ ਪਾ ਦਿੱਤਾ ਹੈ। ਆਮ ਲੋਕਾਂ ਦੇ ਨਾਲ ਬਾਕੀ ਫ਼ਿਲਮੀ ਸਿਤਾਰੇ ਵੀ ਇਸ ਘਟਨਾ ਨੂੰ ਲੈ ਕੇ ਸਿੱਧੂ ਨੂੰ ਸੋਸ਼ਲ ਮੀਡੀਆ ’ਤੇ ਸ਼ਰਧਾਂਜਲੀ ਦੇ ਰਹੇ ਹਨ।
‘ਬਿਗ ਬਾਸ 13’ ਫ਼ੇਮ ਸ਼ਹਿਨਾਜ਼ ਗਿੱਲ ਦਾ ਵੀ ਇਹ ਖ਼ਬਰ ਸੁਣ ਕੇ ਦਿਲ ਟੁੱਟ ਗਿਆ ਹੈ। ਸ਼ਹਿਨਾਜ਼ ਗਿੱਲ ਨੇ ਟਵੀਟ ਕਰਕੇ ਲਿਖਿਆ ਕਿ ‘ਕਿਸੇ ਦੀ ਜਵਾਨ ਧੀ ਜਾਂ ਪੁੱਤ ਦੁਨੀਆ ਤੋਂ ਚਲਾ ਜਾਵੇ, ਇਸ ਤੋਂ ਵੱਡਾ ਕੋਈ ਦੁੱਖ ਨਹੀਂ ਹੋ ਸਕਦਾ ਦੁਨੀਆ ’ਤੇ , ਵਾਹਿਗੁਰੂ ਜੀ ਮੇਹਰ ਕਰੀਓ।ਦਰਅਸਲ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਇਕ ਦਿਨ ਪਹਿਲਾਂ ਸੁਰੱਖਿਆ ਵਾਪਸ ਲਈ ਗਈ ਸੀ। ਜਿਸ ਦੌਰਾਨ ਸਿੱਧੂ ਨੂੰ ਮਾਨਸਾ ’ਚ ਉਨ੍ਹਾਂ ਦੇ ਪਿੰਡ ਦੇ ਕੋਲ ਗੈਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਿੱਧੂ ਦੀ ਸੁਰੱਖਿਆ ਲਈ ਪਹਿਲਾਂ 4 ਪੁਲਸ ਮੁਲਾਜ਼ਮ ਸੀ ਅਤੇ ਸੁਰੱਖਿਆ ਘਟਾਉਣ ਨਾਲ ਦੋ ਕਰ ਦਿੱਤੇ ਗਏ ਸੀ। ਹੱਤਿਆ ਸਮੇਂ ਇਹ ਦੋਵੇਂ ਉਸ ਦੇ ਨਾਲ ਨਹੀਂ ਸੀ।
Kise da jawaan dhee ya putt es duniya toh chala jaave, es toh vadda dukh koi nhi ho sakda duniya te. Waheguruji mehar kareyo🙏🏻 #sidhumoosewala
— Shehnaaz Gill (@ishehnaaz_gill) May 29, 2022
ਸਿੱਧੂ ਮੂਸੇਵਾਲਾ ਦੇ ਸੂਰ ਦਾ ਜਾਦੂ ਦੇਸ਼-ਵਿਦੇਸ਼ ਦੇ ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ ਹੈ ਪਰ ਹੁਣ ਗਾਇਕ ਸਿੱਧੂ ਦੀ ਅਵਾਜ਼ ਹਮੇਸ਼ਾ ਲਈ ਖ਼ਮੋਸ਼ ਹੋ ਗਈ ਹੈ। ਦੱਸ ਦੇਈਏ 28 ਸਾਲਾਂ ਸਿੱਧੂ ਮੂਸੇਵਾਲਾ ਦੇ ਜਨਮਦਿਨ ਤੋਂ 12 ਦਿਨ ਪਹਿਲਾਂ ਹੀ ਉਸ ਦਾ ਕੱਤਲ ਕਰ ਦਿੱਤਾ ਗਿਆ।