ਲਖੀਮਪੁਰ ਖੀਰੀ ‘ਚ ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਜੀਪ ਚੜ੍ਹਾਉਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਥਾਰ ਜੀਪ ਚਾਲਕ ਸ਼ਾਂਤੀ ਨਾਲ ਮਾਰਚ ਕਰ ਰਹੇ ਕਿਸਾਨਾਂ ‘ਤੇ ਗੱਡੀ ਚੜ੍ਹਾ ਦਿੰਦਾ ਹੈ, ਜਿਸ ਦੌਰਾਨ ਇਕ ਬਜ਼ੁਰਗ ਗੱਡੀ ਦੇ ਬੋਨਟ ‘ਤੇ ਡਿੱਗਿਆ ਵਿਖਾਈ ਦੇ ਰਿਹਾ ਹੈ ਅਤੇ ਕੁਝ ਲੋਕ ਆਲੇ-ਦੁਆਲੇ ਡਿੱਗੇ ਵਿਖਾਈ ਦੇ ਰਹੇ ਹਨ | ਇਸ ਤੋਂ ਬਾਅਦ ਵਾਇਰਲ ਹੋਈ ਇਕ ਹੋਰ ਵੀਡੀਓ ‘ਚ ਇਕ ਵਿਅਕਤੀ ਉਸੇ ਥਾਰ ਜੀਪ ‘ਚੋਂ ਬਾਹਰ ਨਿਕਲ ਕੇ ਭੱਜਦਾ ਨਜ਼ਰ ਆ ਰਿਹਾ ਹੈ | ਵਿਰੋਧੀ ਧਿਰਾਂ ਇਸ ਵਿਅਕਤੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਅਸ਼ੀਸ਼ ਦੱਸ ਰਹੀਆਂ ਹਨ ਜਦਕਿ ਅਜੇ ਤੱਕ ਇਨ੍ਹਾਂ ਵੀਡੀਓਜ਼ ਦੀ ਤਸਦੀਕ ਨਹੀਂ ਹੋਈ | ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ |


ਉੱਤਰ ਪ੍ਰਦੇਸ਼ ਪੁਲਿਸ ਵਲੋਂ ਦਰਜ ਕੀਤੀ ਐਫ. ਆਈ. ਆਰ. ਮੁਤਾਬਿਕ ਕੇਂਦਰੀ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ਼ ਮੋਨੂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਕਾਰ ਚੜ੍ਹਾਈ ਤੇ ਉਨ੍ਹਾਂ ‘ਤੇ ਗੋ ਲੀ ਆਂ ਚਲਾਈਆਂ | ਬਹਿਰਾਈਚ ਜ਼ਿਲ੍ਹੇ ਦੇ ਜਗਜੀਤ ਸਿੰਘ ਵਲੋਂ ਦਰਜ ਕਰਵਾਈ ਐਫ. ਆਈ. ਆਰ. ਅਨੁਸਾਰ ਇਹ ਸਾਰੀ ਘਟਨਾ ਪਹਿਲਾਂ ਤੋਂ ਸੋਚੀ ਸਮਝੀ ਸੀ, ਜਿਸ ਸਬੰਧੀ ਮੰਤਰੀ ਤੇ ਉਸ ਦੇ ਬੇਟੇ ਵਲੋਂ ਸਾਜ਼ਿਸ਼ ਰਚੀ ਗਈ ਸੀ | ਐਫ. ਆਈ. ਆਰ. ‘ਚ ਅਸ਼ੀਸ਼ ਮਿਸ਼ਰਾ ਅਤੇ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ, ਅ ਪ ਰਾ ਧ ਕ ਸਾਜ਼ਿਸ਼, ਹਿੰ ਸਾ ਅਤੇ ਤੇਜ਼ ਰਫ਼ਤਾਰ ‘ਚ ਗੱਡੀ ਚਲਾਉਣ ਦੇ ਮਾਮਲੇ ਦਰਜ ਕੀਤੇ ਗਏ ਹਨ, ਐਫ. ਆਈ. ਆਰ. ‘ਚ ਉਸ ਦੇ ਪਿਤਾ ਦਾ ਨਾਂਅ ਸ਼ਾਮਿਲ ਨਹੀਂ ਕੀਤਾ ਗਿਆ ਹੈ |