ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਹੁਣ ਮੁੜ ਤੋਂ ਸ਼ਹਿਨਾਜ਼ ਗਿੱਲ ਨੇ ਕੰਮਕਾਰ ਕਰਨਾ ਸ਼ੁਰੂ ਕਰ ਦਿੱਤਾ । ਹਾਲਾਂਕਿ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਪੰਜਾਬ ਦੀ ਕਟਰੀਨਾ ਕੈਫ ਉਰਫ਼ ਸ਼ਹਿਨਾਜ਼ ਕੌਰ ਗਿੱਲ ਕਾਫ਼ੀ ਉਦਾਸ ਸੀ । ਪਰ ਹੁਣ ਮੁੜ ਤੋਂ ਆਪਣੇ ਟੈਲੇਟ ਦੇ ਜ਼ਰੀਏ ਪੰਜਾਬ ਦੀ ਕਟਰੀਨਾ ਕੈਫ ਨੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ । ਇਸੇ ਵਿਚਕਾਰ ਹੁਣ ਸ਼ਹਿਨਾਜ਼ ਗਿੱਲ ਦੇ ਪਰਿਵਾਰ ਵਿੱਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਗੁੱਸੇ ਦੀ ਆਵਾਜ਼ ਉੱਠੀ ਹੈ । ਦਰਅਸਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਾਰ ਸੌ ਤੋਂ ਵੱਧ ਕਈ ਵੱਡੇ ਚਿਹਰਿਆਂ ਦੀ ਸੁਰੱਖਿਆ ਵਾਪਸ ਲੈਣ ਦਾ ਅੈਲਾਨ ਕਰ ਦਿੱਤਾ ਗਿਆ।

ਜਿਸ ਵਿੱਚ ਕਈ ਨਾਮ ਸ਼ਾਮਲ ਹਨ ।ਇਨ੍ਹਾਂ ਨਾਵਾਂ ਵਿੱਚੋਂ ਇਕ ਨਾਮ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਗਿੱਲ ਦਾ ਵੀ ਹੈ । ਜਿਸ ਕਾਰਨ ਹੁਣ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਗਿੱਲ ਦੀ ਸੁਰੱਖਿਆ ਵਾਪਸ ਲਏ ਜਾਣ ਦੇ ਚੱਲਦੇ ਉਨ੍ਹਾਂ ਦੇ ਪਿਤਾ ਵੱਲੋਂ ਆਖਿਆ ਗਿਆ ਹੈ ਕਿ ਜੇਕਰ ਮੇਰਾ ਕੋਈ ਨੁਕਸਾਨ ਹੁੰਦਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ । ਉਨ੍ਹਾਂ ਕਿਹਾ ਕਿ ਮੇਰੇ ਤੇ ਕਈ ਵਾਰ ਹਮਲੇ ਹੋ ਚੁੱਕੇ ਹਨ ਅਤੇ ਸੁਰੱਖਿਆ ਵਾਪਸ ਲਏ ਜਾਣ ਕਾਰਨ ਹੁਣ ਮੇਰਾ ਘਰੋਂ ਨਿਕਲਣਾ ਵੀ ਔਖਾ ਹੋ ਚੁੱਕਿਆ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਤੇ ਭਾਜਪਾ ਆਗੂ ਗਿੱਲ ਨੇ ਖਡੂਰ ਸਾਹਿਬ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜੀ ਸੀ । ਸ਼ਿਵਸੈਨਾ ਚ ਰਹਿਣ ਕਰ ਕੇ ਉਨ੍ਹਾਂ ਉਪਰ ਹਮਲੇ ਹੋਏ ਸਨ ਤੇ ਉਨ੍ਹਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਦੇ ਹੋਏ ਪੰਜਾਬ ਪੁਲੀਸ ਦੇ ਛੇ ਜਵਾਨ ਉਨ੍ਹਾਂ ਨੂੰ ਮਿਲੇ ਸਨ ।

ਉਥੇ ਹੀ ਇਸ ਸੰਬੰਧੀ ਸੰਤੋਖ ਗਿੱਲ ਦੇ ਵੱਲੋਂ ਦੱਸਿਆ ਗਿਆ ਕਿ ਉਸ ਕੋਲ ਚੌਦਾਂ ਸੁਰੱਖਿਆ ਮੁਲਾਜ਼ਮ ਸਨ ਤੇ ਬਾਅਦ ਵਿੱਚ ਸਰਕਾਰ ਨੇ ਸਿਕਿਉਰਿਟੀ ਰੀਵਿਊ ਕਰਕੇ ਛੇ ਪੁਲੀਸ ਮੁਲਾਜ਼ਮ ਤੈਨਾਤ ਕੀਤੇ ਗਏ । ਸੰਤੋਖ ਗਿੱਲ ਨੇ ਭਗਵੰਤ ਮਾਨ ਨੂੰ ਆਖਿਆ ਕਿ ਜਿੰਨਾ ਉਨ੍ਹਾਂ ਨੂੰ ਖਤਰਾ ਹੈ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣਾ ਗੈਰ ਵਾਜਬ ਹੈ । ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਸਿੱਧੇ ਤੌਰ ਤੇ ਭਗਵੰਤ ਮਾਨ ਇਸ ਦੇ ਜ਼ਿੰਮੇਵਾਰ ਹੋਣਗੇ ।