ਸੋਸ਼ਲ ਮੀਡੀਆ ’ਤੇ ਕਰਨ ਔਜਲਾ, ਬੋਹੇਮੀਆ ਤੇ ਜੇ ਹਿੰਦ ਦਾ ਵਿਵਾਦ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਜੇ ਹਿੰਦ ਨੇ ਬੀਤੇ ਦਿਨੀਂ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੇ ਕਰਨ ਔਜਲਾ ’ਤੇ ਗੀਤ ਨਾ ਕਰਨ ਦਾ ਇਲਜ਼ਾਮ ਲਗਾਇਆ ਹੈ ਤੇ ਇਹ ਵੀ ਕਿਹਾ ਕਿ ਉਸ ਨੂੰ ਗੀਤ ਬਦਲੇ ਗੀਤ ਕਰਨ ਲਈ ਕਿਹਾ ਗਿਆ ਸੀ ਤੇ ਹੁਣ ਉਹ ਮੈਨਜਮੈਂਟ ਦਾ ਬਹਾਨਾ ਬਣਾ ਰਿਹਾ ਹੈ ਤੇ ਬਿਨਾਂ ਪੈਸਿਆਂ ਦੇ ਗੀਤ ਨਹੀਂ ਕਰ ਰਿਹਾ।

ਇਸ ਵਿਵਾਦ ’ਤੇ ਕਰਨ ਔਜਲਾ ਨੇ ਜਿਥੇ ਮਿਡਲ ਫਿੰਗਰ ਦਿਖਾਉਂਦਿਆਂ ਦੀ ਇਕ ਤਸਵੀਰ ਸਾਂਝੀ ਕਰਕੇ ਜੇ ਹਿੰਦ ਤੇ ਬੋਹੇਮੀਆ ਨੂੰ ਜਵਾਬ ਦਿੱਤਾ ਹੈ, ਉਥੇ ਹੁਣ ਰੈਪਰ ਸੁਲਤਾਨ ਨੇ ਵੀ ਕਰਨ ਔਜਲਾ ਦਾ ਸਾਥ ਦਿੰਦਿਆਂ ਜੇ ਹਿੰਦ ਤੇ ਬੋਹੇਮੀਆ ਨੂੰ ਨਿਸ਼ਾਨਾ ਬਣਾਇਆ ਹੈ।

ਸੁਲਤਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਬੋਹੇਮੀਆ ਤੇ ਜੇ ਹਿੰਦ ਦਾ ਮਜ਼ਾਕ ਉਡਾਇਆ ਹੈ। ਪਹਿਲੀ ਸਟੋਰੀ ’ਚ ਸੁਲਤਾਨ ਨੇ ਬੈਕਗਰਾਊਂਡ ’ਚ ਕਰਨ ਔਜਲਾ ਦਾ ਗੀਤ ਲਗਾਇਆ ਹੈ। ਦੂਜੀ ਸਟੋਰੀ ’ਚ ਉਸ ਨੇ ਲਿਖਿਆ, ‘‘ਸਦੀ ਦਾ ਸਭ ਤੋਂ ਵੱਡਾ ਜੋਕ ਕਿ ਬੋਹੇਮੀਆ ਤੇ ਜੇ ਹਿੰਦ ਗੈਂਗਸਟਰਸ ਹਨ।’’ ਇਸ ਦੇ ਨਾਲ ਹੀ ਉਸ ਨੇ ਦੋਵਾਂ ਨੂੰ ਬੇਵਕੂਫ ਦੱਸਿਆ ਹੈ।

ਤੀਜੀ ਸਟੋਰੀ ’ਚ ਉਸ ਨੇ ਜੇ ਹਿੰਦ ਦੀ ਇੰਸਟਾ ਆਈ. ਡੀ. ਦਾ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ, ਜਿਸ ’ਚ ਉਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਹਿੰਦ ਨੇ ਉਸ ਨੂੰ ਬਲਾਕ ਕਰ ਦਿੱਤਾ ਹੈ। ਨਾਲ ਹੀ ਮੁੜ ਉਸ ਨੇ ਬੋਹੇਮੀਆ ਨੂੰ ਟੈਗ ਕਰਦਿਆਂ ਗੈਂਗਸਟਰ ਲਿਖਿਆ ਹੈ ਤੇ ਨਾਲ ਹੀ ਹਾਸੇ ਵਾਲੀ ਇਮੋਜੀ ਬਣਾਈ ਹੈ।

ਰੈਪਰ ਜੇ ਹਿੰਦ ਨੇ ਦਿੱਤੀ ਸੁਲਤਾਨ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਸਲਾਹ, ਕਰਨ ਔਜਲਾ ਦੇ ਵਿਵਾਦ ’ਤੇ ਕੀਤੀ ਸੀ ਟਿੱਪਣੀ

ਇਨ੍ਹੀਂ ਦਿਨੀਂ ਬੋਹੇਮੀਆ ਦੇ ਕਰੀਬੀ ਤੇ ਰੈਪਰ ਜੇ ਹਿੰਦ ਦਾ ਪੰਜਾਬੀ ਗਾਇਕ ਕਰਨ ਔਜਲਾ ਨਾਲ ਵਿਵਾਦ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਵਾਦ ’ਤੇ ਬੀਤੇ ਦਿਨੀਂ ਰੈਪਰ ਸੁਲਤਾਨ ਨੇ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਜੇ ਹਿੰਦ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ।

ਜੇ ਹਿੰਦ ਨੇ ਆਪਣੀ ਇੰਸਟਾ ਸਟੋਰੀ ’ਚ ਲਿਖਿਆ, ‘‘ਸੁਣ ਸੁਲ-ਕਾਨ, ਮੇਰਾ ਤੇਰੇ ਨਾਲ ਕੋਈ ਮਸਲਾ ਨਹੀਂ ਹੈ। ਅਸੀਂ ਇਕੱਠਿਆਂ ਲੱਸੀ ਪੀਤੀ ਸੀ। ਉਹ ਬਹੁਤ ਵਧੀਆ ਲੱਸੀ ਸੀ। ਲੱਸੀ ਦੀ ਬੇਇੱਜ਼ਤੀ ਨਾ ਕਰ। ਕਰਨ ਦੋਗਲਾ ਨੂੰ ਆਪਣੇ ਮਸਲੇ ਆਪ ਹੱਲ ਕਰਨ ਦੇ। ਉਸ ਕੋਲ ਮੇਰੇ ਨੰਬਰ ਹਨ। ਤੂੰ ਸੁਣਿਆ ਮੈਂ ਕੀ ਕਿਹਾ?’’

ਦੱਸ ਦੇਈਏ ਕਿ ਜੇ ਹਿੰਦ ਨੇ ਇਸ ਤੋਂ ਬਾਅਦ ਇਕ ਹੋਰ ਸਟੋਰੀ ਸਾਂਝੀ ਕੀਤੀ, ਜਿਸ ’ਚ ਉਸ ਨੇ ਲਿਖਿਆ, ‘ਉਹ ਅੰਬ ਵਾਲੀ ਲੱਸੀ ਸੀ।’’

ਇਨ੍ਹਾਂ ਸਟੋਰੀਜ਼ ’ਚ ਜਿਥੇ ਜੇ ਹਿੰਦ ਨੇ ਸੁਲਤਾਨ ਨੂੰ ਸੁਲਕਾਨ ਕਿਹਾ ਹੈ, ਉਥੇ ਕਰਨ ਔਜਲਾ ਨੂੰ ਕਰਨ ਦੋਗਲਾ ਆਖਿਆ ਹੈ। ਨਾਲ ਹੀ ਸਟੋਰੀਜ਼ ’ਚ ਜੇ ਹਿੰਦ ਨੇ ਕਰਨ ਔਜਲਾ ਦੇ ਕੁਝ ਫੇਕ ਅਕਾਊਂਟਸ ਵੀ ਦਿਖਾਏ ਹਨ, ਜਿਨ੍ਹਾਂ ਨੂੰ ਜੇ ਹਿੰਦ ਨੇ ਕਰਨ ਔਜਲਾ ਦੇ ਫੇਕ ਵਿਊਜ਼ ਵਧਾਉਣ ਵਾਲੇ ਦੱਸਿਆ ਹੈ।


ਸੁਲਤਾਨ ਦੀ ਇਕ ਹੋਰ ਤਸਵੀਰ ਸਾਂਝੀ ਕਰਦਿਆਂ ਜੇ ਹਿੰਦ ਨੇ ਉਸ ਦਾ ਮਜ਼ਾਕ ਉਡਾਇਆ ਹੈ।