Karan Johar’s Party Of The Year In Pics: Salman Khan, Aishwarya-Abhishek Bachchan, Katrina Kaif-Vicky Kaushal, Gauri Khan And Others

ਫ਼ਿਲਮ ਨਿਰਮਾਤਾ ਕਰਨ ਜੌਹਰ ਨੂੰ ਬੀਤੇ ਦਿਨ 50 ਸਾਲ ਦੇ ਹੋ ਗਏ ਹਨ। ਇਸ ਮੌਕੇ ‘ਤੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਦੇ ਦੋਸਤਾਂ ਨੂੰ ਸ਼ਾਨਦਾਰ ਪਾਰਟੀ ਦਿੱਤੀ। ਜਿੱਥੇ ਸੈਲੇਬਸ ਆਪਣੀ ਸਟਾਈਲਿਸ਼ ਐਂਟਰੀ ਨਾਲ ਲਾਈਮਲਾਈਟ ਚੁਰਾਉਂਦੇ ਨਜ਼ਰ ਆਏ। ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਤੀ ਅਭਿਸ਼ੇਕ ਨਾਲ ਕਰਨ ਜੌਹਰ ਦੇ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਈ।

ਜਿੱਥੇ ਉਹ ਪਾਰਟੀ ’ਚ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦਿਵਾਨਾ ਬਣਾ ਰਹੇ ਸਨ। ਇਨ੍ਹਾਂ ਦੀਆਂ ਤਸਵੀਰਾਂ ਹੁਣ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਲੁੱਕ ਦੀ ਗੱਲ ਕਰੀਏ ਤਾਂ ਐਸ਼ਵਰਿਆ ਕਰਨ ਜੌਹਰ ਦੀ ਪਾਰਟੀ ’ਚ ਸ਼ਿਮਰੀ ਗੋਲਡਨ ਗਾਊਨ ਨਾਲ ਬਲੈਕ ਬਲੇਜ਼ਰ ’ਚ ਨਜ਼ਰ ਆਈ।

ਇਸ ਦੇ ਨਾਲ ਅਦਾਕਾਰਾ ਨੇ ਰੈੱਡ ਲਿਪਸਟੀਕ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਐਸ਼ਵਰਿਆ ਇਸ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਅਦਕਾਰ ਅਭਿਸ਼ੇਕ ਬੱਚਨ ਸਫ਼ੇਦ ਕਮੀਜ਼ ਅਤੇ ਬਲੈਕ ਪੈਂਟ ਸੂਟ ਨਾਲ ਇਕ ਚਮਕਦਾਰ ਬਲੇਜ਼ਰ ਪਹਿਨੇ ਹੋਏ ਕਾਫ਼ੀ ਸ਼ਾਨਦਾਰ ਦਿਖਾਈ ਦੇ ਰਹੇ ਸਨ।

ਕੈਮਰੇ ਦੇ ਸਾਹਮਣੇ ਇਕ-ਦੂਜੇ ਦੀਆਂ ਬਾਹਾਂ ‘ਚ ਬਾਹਾਂ ਪਾ ਕੇ ਇਹ ਜੋੜਾ ਪਰਫ਼ੈਕਟ ਪੋਜ਼ ਦਿੰਦਾ ਨਜ਼ਰ ਆਇਆ। ਪ੍ਰਸ਼ੰਸਕ ਇਨ੍ਹਾਂ ਦੋਵਾਂ ਦੀ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।ਤੁਹਾਨੂੰ ਦੱਸ ਦੇਈਏ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਹਾਲ ਹੀ ’ਚ ਫ਼ਰਾਂਸ ਤੋਂ ਪਰਤੇ ਹਨ। ਇੱਥੇ ਅਦਾਕਾਰਾ ਨੇ ਕਾਨਸ ਫ਼ਿਲਮ ਫ਼ੈਸਟੀਵਲ ’ਚ 75ਵੇਂ ’ਚ ਭਾਗ ਲਿਆ ਸੀ। ਐਸ਼ਵਰਿਆ ਨੇ ਆਪਣੀ ਲੁੱਕ ਨਾਲ ਕਾਨਸ ’ਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਅਦਕਾਰਾ ਇੰਟਰਨੈੱਟ ’ਤੇ ਵੀ ਆਪਣੀ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ।ਫ਼ਿਲਮ ਨਿਰਮਾਤਾ ਕਰਨ ਜੌਹਰ ਇੰਡਸਟਰੀ ‘ਚ ਆਪਣੇ ਕੰਮ ਤੋਂ ਇਲਾਵਾ ਆਪਣੀਆਂ ਪਾਰਟੀਆਂ ਨੂੰ ਲੈ ਕੇ ਵੀ ਕਾਫੀ ਚਰਚਾ ‘ਚ ਰਹਿੰਦੇ ਹਨ। ਬੀਤੇ ਦਿਨ ਫ਼ਿਲਮ ਨਿਰਮਾਤਾ ਨੇ ਆਪਣਾ 50ਵਾਂ ਜਨਮਦਿਨ ਮਨਾਇਆ ਸੀ। ਜਿੱਥੇ ਉਸਨੇ ਬੀ-ਟਾਊਨ ਦੀਆਂ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਸੀ।

Karan Johar celebrated turning 50 with the grandest of parties held at Yash Raj Studios in Mumbai on Wednesday night. Everyone who is anyone in Bollywood was there – those who were not had good reason to be absent. Chief among the absentees were Alia Bhatt, to whom Karan Johar is mentor, and Deepika Padukone – Alia is abroad filming her Hollywood debut Heart Of Stone and Deepika is currently on jury duty at the Cannes Film Festival. Also absent from the red carpet was Karan Johar’s close friend Shah Rukh Khan – his wife Gauri, however, did pose for pictures and video of SRK dancing at the party has gone viral.

ਕਰਨ ਜੌਹਰ ਦੀ ਜਨਮਦਿਨ ਪਾਰਟੀ ‘ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ। ਇਸ ਸਭ ਦੇ ਵਿਚਕਾਰ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਆਪਣੀ ਪਹਿਲੀ ਪਤਨੀ ਨਾਲ ਪਾਰਟੀ ’ਚ ਸ਼ਾਮਲ ਹੋਏ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਚਰਚਾ ‘ਚ ਆ ਗਈਆਂ ਹਨ। ਹੁਣ ਪਹਿਲੇ ਜੋੜੇ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ।


ਸਾਹਮਣੇ ਆਈ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਕਰਨ ਜੌਹਰ ਦੀ ਪਾਰਟੀ ’ਚ ਇਕੱਠੇ ਸ਼ਾਮਲ ਹਨ। ਇਸ ਦੌਰਾਨ ਆਮਿਰ ਦੀ ਪਹਿਲੀ ਪਤਨੀ ਸ਼ਿਮਰੀ ਸ਼ਾਰਟ ਡਰੈੱਸ ’ਚ ਸ਼ਾਨਦਾਰ ਲੱਗ ਰਹੀ ਸੀ। ਜਦਕਿ ਉਹ ਬਲੂ ਟੀ-ਸ਼ਰਟ ਨਾਲ ਬਲੈਕ ਬਲੇਜ਼ਰ ’ਚ ਸਮਾਰਟ ਲੱਗ ਰਹੇ ਸੀ। ਜਨਮਦਿਨ ਦੀ ਪਾਰਟੀ ’ਚ ਦਾਖਲ ਹੋਣ ਤੋਂ ਬਾਅਦ ਜੋੜੇ ਨੇ ਹੱਸ ਕੇ ਕੈਮਰੇ ਦੇ ਸਾਹਮਣੇ ਪੋਜ਼ ਦਿੱਤੇ।ਵਿਆਹ ਦੇ 15 ਸਾਲ ਬਾਅਦ ਆਪਣੇ ਰਾਸਤੇ ਵੱਖ ਕਰ ਚੁੱਕੇ ਆਮਿਰ ਅਤੇ ਕਿਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ’ਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਦੱਸ ਦੇਈਏ ਕਿ ਆਮਿਰ ਖ਼ਾਨ ਕਿਰਨ ਨੇ ਸਾਲ 2005 ’ਚ ਵਿਆਹ ਕਰਵਾਇਆ ਸੀ। ਹਾਲਾਂਕਿ ਵਿਆਹ ਦੇ 15 ਸਾਲ ਬਾਅਦ ਜੋੜੇ ਨੇ ਵੱਖ ਹੋਣ ਦਾ ਫ਼ੈਸਲਾ ਲੈ ਲਿਆ ਸੀ। ਬੀਤੇ ਸਾਲ ਅਦਾਕਾਰ ਨੇ ਜੁਲਾਈ 2021 ’ਚ ਪਤਨੀ ਕਿਰਨ ਰਾਓ ਨਾਲ ਤਲਾਕ ਲੈ ਲਿਆ ਸੀ। ਦੋਵਾਂ ਨੇ ਆਪਣੇ ਵੱਖ ਹੋਣ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਜਿਸ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਹੈਰਾਨ ਰਹਿ ਗਏ ਸੀ।