ਪਿੱਛਲੇ 20 ਸਾਲ ਤੋਂ ਆਪਣੇ ਸਹੁਰੇ ਘਰ ਸੁਖੀ ਵਸਦੀ ਔਰਤ ਦਾ ਪਰਿਵਾਰ ਉਸ ਵੇਲੇ ਖੇਰੂੰ ਖੇਰੂੰ ਹੋ ਗਿਆ ਜਦ ਉਹ ਪਰਿਵਾਰ ਇਕ ਤਾਂਤਰਿਕ ਬਾਬੇ ਦੇ ਅੜਿਕੇ ਚੜ ਗਿਆ। ਤਾਂਤਰਿਕ ਬਾਬੇ ਮਗਰ ਲੱਗ ਕੇ ਸਹੁਰੇ ਪਰਿਵਾਰ ਵੱਲੋਂ ਔਰਤ ਨੂੰ ਨਾ ਸਿਰਫ ਘਰ ਚ ਬੰਦੀ ਬਣਾਇਆ ਗਿਆ ਬਲਕਿ ਉਸਦੀ ਕੁੱਟਮਾਰ ਵੀ ਕੀਤੀ ਗਈ। ਅੱਠ ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਪੀੜਤ ਔਰਤ ਦੇ ਉਸ ਵੇਲੇ ਹੋਸ਼ ਊਡ ਗਏ ਜਦ ਉਸਨੂੰ ਇਹ ਪਤਾ ਲੱਗਾ ਕਿ ਉਸਦੀ ਦਰਾਨੀ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਇਕ ਆਤਮਹੱਤਿਆ ਦੇ ਨੋਟ ਚ ਉਸ ਪੀੜਤ ਮਹਿਲਾ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

ਪੀੜਤ ਔਰਤ ਦੇ ਹੱਕ ਚ ਨਿੱਤਰਦਿਆ ਸਿੱਖ ਜਥੇਬੰਦੀਆਂ ਨੇ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਦੀ ਗੱਲ ਆਖ ਰਹੀਆਂ ਹਨ। ਅੱਜ ਪ੍ਰੈਸ ਕੱਲਬ ਫਿਰੋਜ਼ਪੁਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਨੀਤੂ ਅਰੋੜਾ ਨੇ ਦੱਸਿਆ ਕਿ ਕਰੀਬ 22 ਕੁ ਸਾਲ ਪਹਿਲਾਂ ਉਸਦਾ ਵਿਆਹ ਗੌਰਵ ਅਰੋੜਾ ਨਾਲ ਹੋਇਆ ਸੀ ਅਤੇ 20 ਸਾਲ ਤੱਕ ਉਹ ਆਪਣੇ ਘਰ ਚ ਸੁਖੀ ਵਸਦੀ ਰਹੀ।

ਉਸਨੇ ਦੱਸਿਆ ਕਿ ਉਸਦਾ ਸਹੁਰਾ ਪਰਿਵਾਰ ਇਕ ਤਾਂਤਰਿਕ ਬਾਬੇ ਦੇ ਚੁੰਗਲ ਚ ਫਸ ਗਿਆ ਜਿਸ ਪਿਛੇ ਲੱਗ ਕੇ ਸਹੁਰੇ ਪਰਿਵਾਰ ਨੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਚ ਬੰਦੀ ਬਣਾ ਲਿਆ। ਉਸਨੇ ਦੱਸਿਆ ਕਿ ਸਹੁਰੇ ਪਰਿਵਾਰ ਘਰ ਉਸਦੇ ਪੇਕੇ ਪਰਿਵਾਰ ਨੂੰ ਆਉਣ ਦੀ ਵੀ ਮਨਾਹੀ ਹੋ ਗਈ ਇਥੋਂ ਤੱਕ ਕਿ ਬੱਚਿਆਂ ਤੋਂ ਵੀ ਦੂਰ ਕਰ ਦਿੱਤਾ।

ਪੀੜਤ ਨੀਤੂ ਅਰੋੜਾ ਨੇ ਸਹੁਰਿਆਂ ਵੱਲੋਂ ਕੀਤੇ ਜ਼ੁਲਮ ਦੀਆਂ ਹੱਥ ਲਿਖਤਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ , ਜਿੰਨਾ ਨੂੰ ਦਿਖਉਂਦਿਆਂ ਉਸਨੇ ਦੱਸਿਆ ਕਿ ਇਸ ਜ਼ੁਲਮ ਸਬੰਧੀ ਪੇਕੇ ਪਰਿਵਾਰ ਆਕੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਹੁਰੇ ਪਰਿਵਾਰ ਅਤੇ ਉਕਤ ਤਾਂਤਰਿਕ ਬਾਬੇ ਤੇ 8 ਮਹੀਨੇ ਪਹਿਲਾਂ ਪਰਚਾ ਵੀ ਕਰਵਾਇਆ, ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਅਦਾਲਤ ਚ ਪੇਸ਼ ਕਰਨ ਦੀ ਬਜਾਏ ਦੱਬ ਕੇ ਰੱਖਿਆ ਹੋਇਆ ਹੈ।

ਉਸਨੇ ਦੱਸਿਆ ਕਿ ਪਿਛਲੇ 8 ਮਹੀਨੇ ਤੋਂ ਉਹ ਆਪਣੇ ਪੇਕਿਆਂ ਤੇ ਆਪਣੇ ਭਰਾ ਕੋਲ ਰਹਿ ਰਹੀ ਹੈ ਅਤੇ ਸਿਲਾਈ ਦਾ ਕੰਮ ਕਰਕੇ ਆਪਣਾ ਪੇਟ ਪਾਲ ਰਹੀ ਹੈ ਅਤੇ ਉਸਦੇ ਸਹੁਰਿਆਂ ਨਾਲ ਕੋਈ ਮੇਲ ਮਿਲਾਪ ਨਹੀਂ ਹੋਇਆ।

ਉਸਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਸਨੂੰ ਪਤਾ ਲੱਗਾ ਕਿ ਉਸਦੀ ਦਰਾਨੀ ਨੇ ਆਤਮ ਹੱਤਿਆ ਕਰ ਲਈ ਹੈ ਅਤੇ ਆਤਮਹੱਤਿਆ ਨੋਟ ਵਿੱਚ ਦੋਸ਼ੀ ਨੀਤੂ ਅਰੋੜਾ ਨੂੰ ਠਹਿਰਾਇਆ ਗਿਆ ਹੈ।

ਪੀੜਤਾ ਨੇ ਕਿਹਾ ਕਿ ਉਹ ਇਨਸਾਫ ਲੈਣ ਲਈ ਪੁਲਿਸ ਪ੍ਰਸ਼ਾਸ਼ਨ ਦਾ ਦਰਵਾਜਾ ਖੜਕਾਵੇਗੀ।ਪੀੜਤ ਔਰਤ ਦੇ ਨੂੰ ਇਨਸਾਫ ਦਿਵਾਉਣ ਲਈ ਹੱਕ ਚ ਨਿੱਤਰੀਆਂ ਸਿੱਖ ਜਥੇਬੰਦੀਆਂ ਦੇ ਆਗੂ ਲਖਵੀਰ ਸਿੰਘ ਮਹਾਲਮ ਨੇ ਕਿਹਾ ਕਿ ਪੀੜਤ ਔਰਤ ਨੂੰ ਕਥਿਤ ਰੂਪ ਵਿਚ ਉਸਦੇ ਸਹੁਰੇ ਪਰਿਵਾਰ ਅਤੇ ਇੱਕ ਤਾਂਤਰਿਕ ਬਾਬੇ ਵੱਲੋਂ ਕੁੱਟ ਮਾਰ ਕੀਤੀ ਗਈ ਜਿੰਨਾ ਤੇ ਕਰੀਬ ਅੱਠ ਮਹੀਨੇ ਪਹਿਲਾਂ ਪਰਚਾ ਦਰਜ ਹੋ ਚੁੱਕਾ ਹੈ, ਪਰ ਪੁਲਿਸ ਵੱਲੋਂ ਇਸ ਮਾਮਲੇ ਨੂੰ ਦੱਬਿਆ ਹੋਇਆ ਹੈ।

ਲਖਵੀਰ ਸਿੰਘ ਮਹਾਲਮ ਨੇ ਕਿਹਾ ਕਿ ਬੀਤੇ ਦਿਨੀ ਜੋ ਪੀੜਤ ਔਰਤ ਨੀਤੂ ਦੀ ਦਰਾਨੀ ਵੱਲੋਂ ਆਤਮਹੱਤਿਆ ਕੀਤੀ ਗਈ ਅਤੇ ਪੁਲਿਸ ਵੱਲੋਂ ਇਸ ਪੀੜਤ ਔਰਤ ਤੇ ਪਰਚਾ ਕੀਤਾ ਗਿਆ ਜਿਸ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਜਥੇਬੰਦੀ ਆਗੂ ਇਹ ਵੀ ਕਿਹਾ ਕਿ ਜਿਸ ਮਹਿਲਾ ਨੇ ਆਤਮ ਹੱਤਿਆ ਕੀਤੀ ਹੈ ਉਸ ਮਾਮਲੇ ਦੀ ਜਾਂਚ ਕਰਵਾ ਕੇ ਮਰਨ ਵਾਲੀ ਔਰਤ ਦੇ ਪਰਿਵਾਰ ਨੂੰ ਵੀ ਇਨਸਾਫ ਦਿਵਾਇਆ ਜਾਵੇਗਾ।