ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਹਾਲ ਹੀ ‘ਚ ਐੱਨ.ਸੀ.ਬੀ. ਨੇ ਕੋਰਡੇਲੀਆ ਕਰੂਜ਼ ਡ ਰੱ ਗ ਪਾਰਟੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ। ਕੋਰਟ ਨੇ ਆਰੀਅਨ ਨੂੰ 7 ਅਕਤੂਬਰ ਤੱਕ ਐੱਨ.ਸੀ.ਬੀ. ਦੀ ਕਸਟਡੀ ‘ਚ ਭੇਜਿਆ ਹੈ। ਇਸ ਕੇਸ ਨਾਲ ਜੁੜੇ ਕਈ ਅਪਡੇਟਸ ਮੀਡੀਆ ਦੀਆਂ ਸੁਰਖੀਆਂ ‘ਚ ਹਨ। ਇਸ ਵਿਚਾਲੇ ਖਬਰ ਆ ਰਹੀ ਹੈ ਕਿ ਹੁਣ ਆਰੀਅਨ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਐੱਨ.ਸੀ.ਬੀ. ਦੀ ਆਗਿਆ ਲੈ ਕੇ ਸ਼ਾਹਰੁਖ ਖਾਨ ਨੇ ਕੁਝ ਮਿੰਟਾਂ ਲਈ ਪੁੱਤਰ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਆਰੀਅਨ ਭਾਵੁਕ ਹੋ ਗਏ।

ਪੁੱਤਰ ਦੇ ਲਈ ਮਾਂ ਗੌਰੀ ਖਾਨ ਬਰਗਰ ਲੈ ਕੇ ਗਈ ਸੀ ਪਰ ਨਿਯਮਾਂ ਦੇ ਚੱਲਦੇ ਐੱਨ.ਸੀ.ਬੀ. ਨੇ ਉਨ੍ਹਾਂ ਨੂੰ ਦੇਣ ਦੇ ਆਗਿਆ ਨਹੀਂ ਦਿੱਤੀ। ਉਧਰ ਦੱਸਿਆ ਜਾ ਰਿਹਾ ਹੈ ਕਿ ਐੱਨ.ਸੀ.ਬੀ. ਦੀ ਪਰਮਿਸ਼ਨ ਲੈ ਕੇ ਸ਼ਾਹਰੁਖ ਖਾਨ ਨੇ ਕੁਝ ਮਿੰਟਾਂ ਲਈ ਪੁੱਤਰ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਆਰੀਅਨ ਭਾਵੁਕ ਹੋ ਗਏ।

ਰਿਪੋਰਟ ਮੁਤਾਬਕ ਗੌਰੀ ਆਪਣੇ ਪੁੱਤਰ ਲਈ ਬਰਗਰ ਲੈ ਕੇ ਗਈ ਸੀ ਪਰ ਐੱਨ.ਸੀ.ਬੀ. ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ। ਗ੍ਰਿਫਤਾਰ ਹੋਣ ਤੋਂ ਬਾਅਦ ਆਰੀਅਨ ਖਾਨ ਦੇ ਕੱਪੜੇ ਘਰ ਤੋਂ ਭੇਜੇ ਗਏ ਸਨ ਪਰ ਖਾਣਾ ਉਹ ਐੱਨ.ਸੀ.ਬੀ. ਦੀ ਮੈੱਸ ਤੋਂ ਹੀ ਖਾ ਰਹੇ ਹਨ। ਰਿਪੋਰਟ ਮੁਤਾਬਕ ਆਰੀਅਨ ਨੇ ਆਪਣਾ ਨੇਜਲ ਸਪ੍ਰੇਅ ਘਰ ਤੋਂ ਮੰਗਵਾਇਆ ਜਿਸ ਨੂੰ ਰੱਖਣ ਦੀ ਆਗਿਆ ਦੇ ਦਿੱਤੀ ਗਈ ਸੀ।

ਬੀਤੇ ਦਿਨ ਰਿਪੋਰਟ ਸੀ ਕਿ ਆਰੀਅਨ ਨੇ ਆਪਣੇ ਬਿਆਨਾਂ ‘ਚ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਕਾਫੀ ਰੁੱਝੇ ਰਹਿੰਦੇ ਹਨ। ਇਸ ਸਮੇਂ ਉਨ੍ਹਾਂ ਦੀਆਂ ਤਿੰਨ ਫਿਲਮਾਂ ਦੀ ਸ਼ੂਟਿੰਗ ਚੱਲ ਰਹੀ ਹੈ। ਦੀ ਰਿਪੋਰਟ ਮੁਤਾਬਕ ਆਰੀਅਨ ਨੇ ਕਿਹਾ ਕਿ ਸ਼ਾਹਰੁਖ ਖਾਨ ਇੰਨੇ ਰੁੱਝੇ ਰਹਿੰਦੇ ਹਨ ਕਿ ਕਦੇ-ਕਦੇ ਉਨ੍ਹਾਂ ਨੂੰ ਆਪਣੇ ਪਿਤਾ ਨਾਲ ਮਿਲਣ ਲਈ ਆਗਿਆ ਲੈਣਾ ਪੈਂਦਾ ਹੈ। ਹੁਣ ਇਸ ਨੂੰ ਮਿਲਣ ਲਈ ਸ਼ਾਹਰੁਖ ਖਾਨ ਨੂੰ ਆਪਣੀ ਸ਼ਟਿੰਗ ਛੱਡ ਕੇ ਐੱਨ.ਸੀ.ਬੀ. ਦੀ ਆਗਿਆ ਲੈਣੀ ਪਈ।