ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਆਪਣੇ ਇਕ ਸ਼ੋਅ ਨੂੰ ਲੈ ਕੇ ਸੁਰਖ਼ੀਆਂ ’ਚ ਆ ਗਿਆ ਹੈ। ਦਰਅਸਲ ਸਿੱਧੂ ਮੂਸੇ ਵਾਲਾ ਦਾ 4 ਜੂਨ ਨੂੰ ਗੁਰੂਗ੍ਰਾਮ ਵਿਖੇ ਸ਼ੋਅ ਹੈ, ਜਿਸ ਦਾ ਲੋਕ ਵਿਰੋਧ ਕਰ ਰਹੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਦੀ ਛਾਤੀ ’ਤੇ 4 ਜੂਨ, 1984 ਨੂੰ ਹਮਲਾ ਹੋਇਆ ਤੇ ਸਿੱਧੂ ਮੂਸੇ ਵਾਲਾ ਉਸੇ ਦਿਨ ਬੱਕਰੇ ਬੁਲਾ ਕੇ ਸਾਡੇ ਜ਼ਖ਼ਮਾਂ ਨੂੰ ਕੁਰੇਦ ਰਿਹਾ ਹੈ।

ਇਹ ਪੋਸਟਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋ ਰਹੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਦਾ ਵਿਰੋਧ ਹੋ ਰਿਹਾ ਸੀ ਪਰ ਸਤਿੰਦਰ ਸਰਤਾਜ ਨੇ 3 ਤੇ 5 ਜੂਨ ਵਾਲੇ ਆਪਣੇ ਸ਼ੋਅ ਰੱਦ ਕਰ ਦਿੱਤੇ ਹਨ ਤੇ ਇਸ ਲਈ ਮੁਆਫ਼ੀ ਵੀ ਮੰਗੀ ਹੈ।

ਇੰਨਾ ਹੀ ਨਹੀਂ, ਪੰਜਾਬੀ ਫ਼ਿਲਮ ‘ਪੋਸਤੀ’ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਸੀ ਪਰ ਇਸ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ।

ਹੁਣ ਇਹ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਲੋਕ ਸਿੱਧੂ ਮੂਸੇ ਵਾਲਾ ਵਲੋਂ ਸ਼ੋਅ ਰੱਦ ਕਰਨ ਦੀ ਮੰਗ ਵੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਦਾ ਇਸ ’ਤੇ ਕੀ ਬਿਆਨ ਆਉਂਦਾ ਹੈ।

ਸਿੱਧੂ ਮੂਸੇਵਾਲਾ ‘ਤੇ ਭਾਰੀ ਪੈ ਸਕਦਾ ਹੈ 4 ਜੂਨ ਵਾਲਾ ਸ਼ੋਅ, ਸੋਸ਼ਲ ਮੀਡੀਆ ‘ਤੇ ਸਿੱਧੂ ਨੂੰ ਪੈਣ ਲੱਗੀਆਂ ਲਾਹਨਤਾਂ