ਮੁੰਬਈ (ਬਿਊਰੋ)– ਐੱਨ. ਸੀ. ਬੀ. ਨੇ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਨੂੰ ਕਰੂਜ਼ ਡਰੱਗਸ ਪਾਰਟੀ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਐੱਨ. ਸੀ. ਬੀ. ਦੀ ਪੁੱਛਗਿੱਛ ’ਚ ਆਰੀਅਨ ਖ਼ਾਨ ਨੇ ਵੱਡਾ ਖ਼ੁਲਾਸਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਛਗਿੱਛ ’ਚ ਆਰੀਅਨ ਖ਼ਾਨ ਨੇ ਦੱਸਿਆ ਕਿ ਉਹ ਲਗਭਗ 4 ਸਾਲਾਂ ਤੋਂ ਡ ਰੱ ਗ ਸ ਲੈ ਰਿਹਾ ਹੈ।

ਉਥੇ ਪੁੱਛਗਿੱਛ ’ਚ ਆਰੀਅਨ ਖ਼ਾਨ ਲਗਾਤਾਰ ਰੋ ਰਹੇ ਹਨ। ਐੱਨ. ਸੀ. ਬੀ. ਨੇ ਆਰੀਅਨ ਦੀ ਉਸ ਦੇ ਪਿਤਾ ਸ਼ਾਹਰੁਖ਼ ਖ਼ਾਨ ਨਾਲ ਫੋਨ ’ਤੇ 2 ਮਿੰਟ ਗੱਲ ਵੀ ਕਰਵਾਈ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਆਰੀਅਨ ਤੇ ਉਸ ਦਾ ਦੋਸਤ ਅਰਬਾਜ਼ ਇਹ ਨਹੀਂ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਡਰੱਗਸ ਕੌਣ ਲਿਆ ਕੇ ਦਿੰਦਾ ਸੀ। ਅਰਬਾਜ਼ ਨੇ ਕਿਹਾ ਕਿ ਉਸ ਨੂੰ ਡ ਰੱ ਗ ਸ ਗੋਆ ਦਾ ਕੋਈ ਪੈਡਲਰ ਦਿੰਦਾ ਸੀ। ਹਾਲਾਂਕਿ ਨਾਂ ਦਾ ਖ਼ੁਲਾਸਾ ਨਹੀਂ ਹੋਇਆ ਹੈ।

ਦੱਸ ਦੇਈਏ ਕਿ ਸ਼ਾਹਰੁਖ਼ ਖ਼ਾਨ ਨੇ ਸੀਨੀਅਰ ਵਕੀਲ ਸਤੀਸ਼ ਮਾਨਸ਼ਿੰਦੇ ਨੂੰ ਆਪਣੇ ਬੇਟੇ ਆਰੀਅਨ ਖ਼ਾਨ ਦਾ ਵਕੀਲ ਚੁਣਿਆ ਹੈ। ਹਾਈ-ਪ੍ਰੋਫਾਈਲ ਵਕੀਲ ਸਤੀਸ਼ ਮਾਨਸ਼ਿੰਦੇ ਐੱਨ. ਸੀ. ਬੀ. ਵਲੋਂ ਲਗਾਏ ਗਏ ਦੋਸ਼ਾਂ ਖ਼ਿਲਾਫ਼ ਅਦਾਲਤ ’ਚ ਸ਼ਾਹਰੁਖ਼ ਖ਼ਾਨ ਦੇ ਬੇਟੇ ਦਾ ਬਚਾਅ ਕਰਨਗੇ। ਸਤੀਸ਼ ਮਾਨਸ਼ਿੰਦੇ ਕਈ ਚੋਟੀ ਦੇ ਬਾਲੀਵੁੱਡ ਸਿਤਾਰਿਆਂ ਦੇ ਵਕੀਲ ਰਹਿ ਚੁੱਕੇ ਹਨ।