ਮੁੰਬਈ: ਅਦਾਕਾਰ ਸੰਨੀ ਦਿਓਲ ਨੂੰ ਅਦਾਕਾਰੀ ਦੇ ਨਾਲ ਮਹਿੰਗੀਆਂ ਗੱਡੀਆਂ ਦਾ ਵੀ ਸ਼ੌਕ ਹੈ। ਅਦਾਕਾਰ ਦੇ ਗੈਰੇਜ ’ਚ ਕਈ ਗੱਡੀਆਂ ਹਨ। ਉਨ੍ਹਾਂ ’ਚ ਹੁਣ ਇਕ ਹੋਰ ਕਾਰ ਸ਼ਾਮਲ ਹੋ ਗਈ ਹੈ। ਹਾਲ ਹੀ ’ਚ ਸੰਨੀ ਨੇ ਨਵੀਂ ਸ਼ਾਨਦਾਰ ‘ਲੈਂਡ ਰੋਵਰ ਡਿਫੈਂਡਰ’ ਕਾਰ ਦਾ ਸਵਾਗਤ ਕੀਤਾ ਹੈ। ਹਾਲਾਂਕਿ ਇਹ ਕਾਰ ਅਦਾਕਾਰ ਨੇ ਆਪਣੇ ਪੁੱਤਰ ਕਰਨ ਦਿਓਲ ਲਈ ਖ਼ਰੀਦੀ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਚਰਚਾ ’ਚ ਹਨ।

ਲੈਂਡ ਰੋਵਰ ਡਿਫੈਂਡਰ ਦੀ ਕੀਮਤ 93 ਲੱਖ ਰੁਪਏ ਹੈ। ਸੰਨੀ ਦਿਓਲ ਦੀ ਨਵੀਂ ਕਾਰ ਦਾ ਨੰਬਰ 9657 ਹੈ। ਇਸ ਦੀ ਕੁੱਲ ਜੋੜ 27 ਹੈ ਅਤੇ 27 ਨਵੰਬਰ ਉਸਦੇ ਪੁੱਤਰ ਕਰਨ ਦੀ ਜਨਮ ਤਾਰੀਖ਼ ਹੈ।

ਰਿਪੋਟਰਾਂ ਮੁਤਾਬਕ ਸੰਨੀ ਕੋਲ ਕਈ ਮਹਿੰਗੀਆਂ ਕਾਰਾਂ ਹਨ। ਜਿਨ੍ਹਾਂ ’ਚ ਮਰਸੀਡੀਜ਼ ਬੈਂਜ਼ ਸਿਲਵਰ SL500 (ਲਗਭਗ 1.15 ਕਰੋੜ ਰੁਪਏ ), ਔਡੀ A8 ਕਾਰ (ਲਗਭਗ 1.57 ਕਰੋੜ ਰੁਪਏ ), ਪੋਰਸ਼ ਕੇਏਨ ਕਾਰ (1.93 ਕਰੋੜ ਰੁਪਏ) ਅਤੇ ਲੈਂਡ ਰੇਂਜ ਰੋਵਰ ਆਟੋਬਾਇਓਗ੍ਰਾਫੀ ਕਾਰ (ਕੀਮਤ 2.10 ਕਰੋੜ ਰੁਪਏ) ਸ਼ਾਮਲ ਹਨ।

ਸੰਨੀ ਦਿਓਲ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਸੰਨੀ ਜਲਦ ਹੀ ਫ਼ਿਲਮ ‘ਗਦਰ 2’ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ’ਚ ਅਦਾਕਾਰਾ ਨਾਲ ਅਮੀਸ਼ਾ ਪਟੇਲ ਨਜ਼ਰ ਆਵੇਗੀ। ਦੂਜੇ ਪਾਸੇ ਕਰਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਪਲ ਪਲ ਦਿਲ ਕੇ ਪਾਸ’ ਨਾਲ ਡੈਬੀਉ ਕੀਤਾ ਹੈ। ਇਸ ਫ਼ਿਲਮ ਤੋਂ ਬਾਅਦ ਕਰਨ ਕੋਲ ਇਕ ਹੋਰ ਫ਼ਿਲਮ ਆਈ ਹੈ ਜਿਸ ਦਾ ਨਾਂ ‘ਵੇਲੇ’ ਹੈ।