ਨੋਟ – ਵੀਡੀਉ ਦੇ ਟਾਈਟਲ ਨਾਲ Hub Punjab ਦਾ ਸਹਿਮਤ ਹੋਣਾ ਜ਼ਰੂਰੀ ਨਹੀਂ- ਵੀਡੀਉ ਦਾ ਲਿੰਕ ਸਿਰਫ ਜਾਣਕਾਰੀ ਲਈ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਦਾ ਟਾਈਟਲ ਯੂਟਿਊਬਰ ਨੇ ਆਪਣੇ ਮੁਤਾਬਕ ਦਿਤਾ ਹੈ,,ਅਤੇ ਯੂਟਿਊਬਰਾਂ ਵਲੋਂ ਦਿੱਤੇ ਜਾਂਦੇ ਟਾਈਟਲਾਂ ਬਾਰੇ ਤੁਸੀਂ ਚੰਗੀ ਤਰਾਂ ਜਾਣੂ ਹੋ

ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿਖੇ ਅਣਪਛਾਤੇ ਬਦਮਾਸਾਂ ਨੇ ਮਹਿਲਾ ਇੰਸਪੈਕਟਰ ਦੇ ਘਰ ਵਿੱਚ ਦਾਖਲ ਹੋਕੇ ਇੱਟਾਂ ਰੋੜਿਆ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਹ ਘਰ ਮਹਿਲਾ ਇੰਸਪੈਕਟਰ ਦਾ ਨਾਂ ਸਨੇਹ ਲਤਾ ਹੈ।

ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿਖੇ ਅਣਪਛਾਤੇ ਬਦਮਾਸਾਂ ਨੇ ਮਹਿਲਾ ਇੰਸਪੈਕਟਰ ਦੇ ਘਰ ਵਿੱਚ ਦਾਖਲ ਹੋਕੇ ਇੱਟਾਂ ਰੋੜਿਆ ਨਾਲ ਹਮਲਾ ਕੀਤੇ ਜਾਣ ਦੀ ਖਬਰ ਹੈ। ਇਹ ਘਰ ਮਹਿਲਾ ਇੰਸਪੈਕਟਰ ਦਾ ਨਾਂ ਸਨੇਹ ਲਤਾ ਹੈ। ਜਾਣਕਾਰੀ ਅਨੁਸਾਰ ਦੁਪਹਿਰ ਵੇਲੇ ਜਦੋਂ ਮਹਿਲਾ ਇੰਸਪੈਕਟਰ ਆਪਣੇ ਘਰ ਵਿੱਚ ਸੀ ਉਸ ਵੇਲੇ 25-30 ਬਦਮਾਸਾਂ ਨੇ ਘਰ ਵਿੱਚ ਦਾਖਲ ਹੋ ਕੇ ਇੱਟਾ-ਰੋੜਿਆਂ ਨਾਲ ਹਮਲਾ ਕਰਕੇ ਸਮਾਨ ਦੀ ਤੋੜ-ਭੰਨ ਕੀਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ਮਹਿਲਾ ਇੰਸਪੈਕਟਰ ਸਨੇਹ ਲਤਾ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਸਮੇਤ ਘਰ ਦੀ ਤੀਜੀ ਮੰਜ਼ਿਲ ‘ਤੇ ਜਾ ਕੇ ਆਪਣੀ ਜਾਨ ਬਚਾਈ। ਮਕਾਨ ਵਿੱਚ ਤੋੜ ਭੰਨ ਨਾਲ ਉਨ੍ਹਾਂ ਦਾ ਕਰੀਬ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਹਿਲਾ ਇੰਸਪੈਕਟਰ ਦੇ ਬਿਆਨ ਦਰਜ ਕੀਤੇ ਅਤੇ ਸੀਸੀਟੀਵੀ ਦੀ ਜਾਂਚ ਦੇ ਆਧਾਰ ਉਤੇ ਮਾਮਲਾ ਦਰਜ ਲਿਆ ਹੈ।