ਬਲਵਿੰਦਰ ਸਫਰੀ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਗਾਇਕ ਜੈਜ਼ੀ ਬੀ ਤੇ ਸੁਖਸ਼ਿੰਦਰ ਸ਼ਿੰਦਾ ਨੇ ਵੀ ਚਿੰਤਾ ਜਤਾਈ ਹੈ। ਦੋਵਾਂ ਗਾਇਕਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਦੀ ਜਲਦ ਤੰਦਰੁਸਤੀ ਦੇ ਲਈ ਅਰਦਾਸ ਕੀਤੀ ਹੈ। ਪੰਜਾਬੀ ਗਾਇਕ ਬਲਵਿੰਦਰ ਸਫਰੀ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਜਿਸ ਦੀ ਜਾਣਕਾਰੀ ਬਲਵਿੰਦਰ ਸਫਰੀ ਦੀ ਪਤਨੀ ਨਿੱਕੀ ਅਤੇ ਧੀ ਪ੍ਰਿਯਾ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਕਰਕੇ ਬਲਵਿੰਦਰ ਸਫਰੀ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ ਰਹੀ ਹੈ ਤੇ ਉਹ ਕੋਮਾ ਵਿੱਚ ਚਲੇ ਗਏ ਨੇ।

ਇਹੀ ਨਹੀਂ ਉਹਨਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਵੀ ਬੰਦ ਕਰ ਦਿੱਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ 22 ਅਪ੍ਰੈਲ ਨੂੰ ਬਲਵਿੰਦਰ ਸਿੰਘ ਸਫਰੀ ਦਾ ਇੱਕ ਯੋਜਨਾਬੱਧ ਆਪ੍ਰੇਸ਼ਨ ਹੋਇਆ ਸੀ ਜੋ ਇੱਕ ਟ੍ਰਿਪਲ ਬਾਈਪਾਸ ਸੀ। ਇਸ ਅਪਰੇਸ਼ਨ ਦੌਰਾਨ ਸਟ੍ਰੋਕ ਅਤੇ ਕਿਡਨੀ ਫੇਲ ਹੋਣ ਦਾ ਬਹੁਤ ਜ਼ਿਆਦਾ ਜੋਖਮ ਸੀ, ਜਿਸ ਦੀ ਜਾਣਕਾਰੀ ਸਰਜਨ ਨੇ ਬਲਵਿੰਦਰ ਅਤੇ ਉਸ ਦੀ ਪਤਨੀ ਨਿੱਕੀ ਨੂੰ ਅਪਰੇਸ਼ਨ ਤੋਂ ਪਹਿਲਾਂ ਦੇ ਦਿੱਤੀ ਸੀ। ਇਸ ਤੋਂ ਬਾਅਦ ਅਪਰੇਸ਼ਨ ਕੀਤਾ ਗਿਆ ਜਿਸ ਵਿੱਚ ਤਕਰੀਬਨ 5 ਘੰਟੇ ਲੱਗੇ।

ਪਰ ਇਸ ਅਪਰੇਸ਼ਨ ਤੋਂ ਬਾਅਦ ਸਫਰੀ ਦਾ ਇੱਕ ਹੋਰ ਬਾਈਪਾਸ ਕਰਨਾ ਪਿਆ। ਇਸ ਤੋਂ ਬਾਅਦ ਬਲਵਿੰਦਰ ਨਹੀਂ ਉੱਠਿਆ ਤੇ ਉਹ ਕੋਮਾ ਵਿੱਚ ਚਲਾ ਗਿਆ। ਇਹਨਾਂ ਚਾਰ ਹਫਤਿਆਂ ਵਿੱਚ ਬਲਵਿੰਦਰ ਸਫਰੀ ਦੇ ਗੁਰਦੇ ਫੇਲ ਹੋ ਰਹੇ ਨੇ। ਹੁਣ ਹਸਪਤਾਲ ਵਾਲੇ ਬਲਵਿੰਦਰ ਸਿੰਘ ਸਫਰੀ ਨੂੰ ਡਾਇਲਿਸਸ ‘ਤੇ ਰੱਖਣ ਤੋਂ ਇਨਕਾਰ ਕਰ ਰਹੇ ਨੇ ਪਰ ਪਰਿਵਾਰ ਦਾ ਕਹਿਣਾ ਏ ਕਿ ਬਲਵਿੰਦਰ ਨੂੰ ਹਸਪਤਾਲ ਵਿੱਚ ਹੀ ਰੱਖਿਆ ਜਾਵੇ ਜਦੋਂ ਤੱਕ ਉਸ ਨੂੰ ਹੋਸ ਹੋਸ਼ ਨਹੀਂ ਆ ਜਾਂਦਾ।