ਪੰਜਾਬੀ ਗਾਇਕ ਗੈਰੀ ਸੰਧੂ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਇਸ ਸਾਲ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਖੁਲਾਸਾ ਕਰਦੇ ਹੋਏ, ਆਪਣੇ ਪੁੱਤਰ ਬਾਰੇ ਦੱਸਿਆ ਸੀ। ਗੈਰੀ ਸੰਧੂ ਨੇ ਆਪਣੇ ਬੇਟੇ ਅਵਤਾਰ ਸੰਧੂ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ। ਇਸ ਵਾਰ ਇੰਸਟਾਗ੍ਰਾਮ ਅਕਾਉਂਟ ਉੱਤੇ ਗੈਰੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਗੈਰੀ ਸੰਧੂ ਦੇ ਮਰਹੂਮ ਮਾਪੇ ਵੀ ਨਜ਼ਰ ਆ ਰਹੇ ਹਨ।

ਦਸ ਦੇਈਏ ਕਿ ਗੈਰੀ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ‘ਚ ਇੱਕ ਟੇਬਲ ਉੱਤੇ ਤਿੰਨ ਫੋਟੋ ਫਰੇਮ ਰੱਖੇ ਹੋਏ ਨਜ਼ਰ ਆ ਰਹੇ ਹਨ। ਪਹਿਲੇ ਫਰੇਮ ‘ਚ ਗੈਰੀ ਸੰਧੂ ਆਪਣੀ ਮੰਮੀ ਨੂੰ ਜੱਫੀ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ, ਫਿਰ ਦੂਜੀ ਫਰੇਮ ਵਾਲੀ ਤਸਵੀਰ ‘ਚ ਗੈਰੀ ਸੰਧੂ ਦਾ ਆਪਣੇ ਪੁੱਤਰ ਦੇ ਨਾਲ ਦਿਖਾਈ ਦੇ ਰਿਹਾ ਹੈ ਤੇ ਤੀਜੀ ਤਸਵੀਰ ਗੈਰੀ ਆਪਣੇ ਮਰਹੂਮ ਪਿਤਾ ਦੇ ਨਾਲ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਨੂੰ ਗੈਰੀ ਨੇ ਬਿਨ੍ਹਾਂ ਕਿਸੇ ਕੈਪਸ਼ਨ ਦੇ ਪੋਸਟ ਕੀਤਾ ਹੈ।
..
ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ਕਿ ਭਾਬੀ ਰਹਿ ਗਈ…ਇੱਕ ਹੋਰ ਯੂਜ਼ਰ ਨੇ ਲਿਖਿਆ ਹੈ-ਘਰਵਾਲੀ ਵੀ ਦਿਖਾ ਦੇ ਭਰਾ..। ਜੇ ਗੱਲ ਕਰੀਏ ਗੈਰੀ ਸੰਧੂ ਦੇ ਵਰਕ ਫਰੰਟ ਦੀ ਤਾਂ ਉਹ ਪਿੱਛੇ ਜਿਹੇ ਆਪਣੀ ਮਿਊਜ਼ਿਕ ਐਲਬਮ ਅੱਧੀ ਟੇਪ ‘ਚੋਂ ਕਈ ਗੀਤ ਲੈ ਕੇ ਆਏ ਸੀ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕੰਮ ਕਰ ਚੁੱਕੇ ਹਨ। ਪਿਛਲੇ ਸਾਲ ਉਹ ਦੁਬਾਰਾ ਤੋਂ ਰਿਲੀਜ਼ ਹੋਈ ‘ਚੱਲ ਮੇਰਾ ਪੁੱਤ-2 ‘ਚ’ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।