ਮੁੰਬਈ- ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਡ ਰੱ ਗ ਕੇਸ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਸਲਮਾਨ ਖਾਨ ਕਿੰਗ ਖਾਨ ਦੇ ਘਰ ਪਹੁੰਚੇ ਹਨ। ਸਲਮਾਨ ਦੇ ਸ਼ਾਹਰੁਖ ਦੇ ਘਰ ਪਹੁੰਚਣ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਦੱਸ ਦੇਈਏ ਕਿ ਐਤਵਾਰ ਨੂੰ ਸਵੇਰ ਤੋਂ ਹੀ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਡ ਰੱ ਗ ਕੇਸ ਨੂੰ ਲੈ ਕੇ ਚਰਚਾ ‘ਚ ਬਣੇ ਹੋਏ ਹਨ। ਇਸ ਦੌਰਾਨ ਇਸ ਕੇਸ ‘ਚ ਆਰੀਅਨ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਅਜਿਹੇ ‘ਚ ਹੁਣ ਸ਼ਾਹਰੁਖ ਖਾਨ ਦੇ ਘਰ ਦੇ ਬਾਹਰ ਸਲਮਾਨ ਖਾਨ ਨਜ਼ਰ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਸਲਮਾਨ, ਸ਼ਾਹਰੁਖ ਅਤੇ ਪਰਿਵਾਰ ਨਾਲ ਆਰੀਅਨ ਨੂੰ ਲੈ ਕੇ ਹੀ ਗੱਲ ਕਰਨ ਆਏ ਹਨ।

ਜ਼ਿਕਰਯੋਗ ਹੈ ਕਿ ਡਰੱਗ ਕੇਸ ‘ਚ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕਾਫੀ ਹਲਚਲ ਮਚ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ) ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ‘ਚ ਚੱਲ ਰਹੀ ਡ ਰੱ ਗ ਸ ਪਾਰਟੀ ‘ਚ ਛਾਪੇਮਾਰੀ ਕੀਤੀ ਜਿਸ ‘ਚ ਕਿੰਗ ਖਾਨ ਦਾ ਪੁੱਤਰ ਵੀ ਸ਼ਾਮਲ ਸੀ। ਐੱਨ. ਸੀ. ਬੀ. ਨੇ ਬੀਤੀ ਰਾਤ ਆਰੀਅਨ ਤੋਂ ਪੁੱਛਗਿੱਛ ਕੀਤੀ। ਸੂਤਰ ਮੁਤਾਬਕ ਸ਼ਾਹਰੁਖ ਦੇ ਪੁੱਤਰ ਨੇ ਟੀਮ ਦੇ ਸਾਹਮਣੇ ਡ ਰੱ ਗ ਲੈਣ ਦੀ ਗੱਲ ਕਬੂਲੀ ਸੀ।