ਬਾਲੀਵੁੱਡ ਸਿਤਾਰਿਆਂ ਵੱਲੋਂ ਹਮੇਸ਼ਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਪਣੀ ਅਦਾਕਾਰੀ ਦੇ ਨਾਲ ਵੱਧ ਤੋਂ ਵੱਧ ਲੋਕਾਂ ਦਾ ਮਨੋਰੰਜਨ ਅਤੇ ਉਨ੍ਹਾਂ ਦਾ ਦਿਲ ਜਿੱਤਿਆ ਜਾ ਸਕੇ । ਜਿਸ ਦੇ ਚੱਲਦੇ ਕਲਾਕਾਰਾਂ ਦੇ ਵੱਲੋਂ ਵੱਧ ਤੋਂ ਵੱਧ ਆਪਣੇ ਕੰਮ ਵਿਚ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਇਕ ਚੰਗੀ ਸਮੱਗਰੀ ਦਰਸ਼ਕਾਂ ਅੱਗੇ ਪੇਸ਼ ਕੀਤੀ ਜਾ ਸਕੇ । ਹੁਣ ਤੱਕ ਕਈ ਦਿੱਗਜ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਜਿਨ੍ਹਾਂ ਦੀਆਂ ਫ਼ਿਲਮਾਂ ਨੂੰ ਲੋਕ ਅੱਜ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ । ਜਿਨ੍ਹਾਂ ਵਿੱਚੋਂ ਸਭ ਤੋਂ ਉੱਪਰ ਆਉਣ ਵਾਲੇ ਅਦਾਕਾਰਾ ਵਿੱਚੋਂ ਨਾਮ ਧਰਮਿੰਦਰ ਦਾ ਵੀ ਆਉਂਦਾ ਹੈ ।
ਧਰਮਿੰਦਰ ਨੇ ਅਜਿਹੀਆਂ ਬਹੁਤ ਸਾਰੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਰਸ਼ਕਾਂ ਦੀ ਝੋਲੀ ਪਾਈਆਂ ਹਨ ਜਿਨ੍ਹਾਂ ਨੂੰ ਦਰਸ਼ਕ ਅੱਜ ਵੀ ਕਾਫ਼ੀ ਉਤਸੁਕਤਾ ਨਾਲ ਵੇਖਦੇ ਹਨ । ਇਸੇ ਵਿਚਕਾਰ ਹੁਣ ਬਾਲੀਵੁੱਡ ਦਿੱਗਜ ਅਦਾਕਾਰ ਧਰਮਿੰਦਰ ਨਾਲ ਜੁੜੀ ਹੋਈ ਇੱਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ । ਜਿਸ ਕਾਰਨ ਉਨ੍ਹਾਂ ਨੂੰ ਸਾਊਥ ਮੁੰਬਈ ਦੇ ਇੱਕ ਹਾਸਪਿਟਲ ਦੇ ਵਿਚ ਭਰਤੀ ਕਰਵਾਇਆ ਗਿਆ ਹੈ ।
ਉੱਥੇ ਹੀ ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਧਰਮਿੰਦਰ ਦੀ ਕੁਝ ਦਿਨ ਪਹਿਲਾਂ ਤੋਂ ਹੀ ਤਬੀਅਤ ਕਾਫ਼ੀ ਖ਼ਰਾਬ ਹੋ ਗਈ ਸੀ । ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ । ਲੰਬੇ ਸਮੇਂ ਤੋਂ ਅਦਾਕਾਰ ਦੀ ਬੈਕ ਵਿੱਚ ਦਿੱਕਤ ਕਾਫ਼ੀ ਵਧ ਗਈ ਸੀ । ਫਿਲਹਾਲ ਅਜੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉਥੇ ਹੀ ਸੂਤਰਾਂ ਹਵਾਲੇ ਭੇਜੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਧਰਮਿੰਦਰ ਦੀ ਸਿਹਤ ਵਿੱਚ ਹੁਣ ਤੱਕ ਕਾਫੀ ਸੁਧਾਰ ਹੋ ਚੁੱਕਿਆ ਹੈ ਤੇ ਹਾਲਤ ਉਨ੍ਹਾਂ ਦੀ ਅੱਗੇ ਨਾਲੋਂ ਬਿਹਤਰ ਹੈ ।
Friends, i have learnt the lesson 🙏 pic.twitter.com/F6u8mtnTUl
— Dharmendra Deol (@aapkadharam) May 1, 2022
ਉੱਥੇ ਹੀ ਅੱਜ ਰਾਤ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ । ਫਿਲਹਾਲ ਉਨ੍ਹਾਂ ਦੀ ਬਿਮਾਰੀ ਬਾਰੇ ਅਜੇ ਕੋਈ ਵੀ ਜਾਣਕਾਰੀ ਹਸਪਤਾਲ ਦੇ ਵੱਲੋਂ ਨਹੀਂ ਦਿੱਤੀ ਗਈ । ਉੱਥੇ ਹੀ ਧਰਮਿੰਦਰ ਦੇ ਬੇਟੇ ਸੰਨੀ ਦਿਓਲ ਦੇ ਵੱਲੋਂ ਆਪਣੇ ਪਿਤਾ ਦੇ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਖਬਰ ਦਿੱਤੀ ਗਈ ।