ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਕੁਝ ਸਮੇਂ ਵਿੱਚ ਹੀ ਅਮੀਰ ਬਣਨ ਦੇ ਚੱਕਰ ਵਿੱਚ ਕਈ ਤਰਾਂ ਦੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਦੇ ਬਹੁਤ ਸਾਰੇ ਲੋਕ ਸ਼ਿਕਾਰ ਹੋ ਜਾਂਦੇ ਹਨ। ਪੰਜਾਬ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿੱਚ ਜਿੱਥੇ ਵਾਧਾ ਹੋ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਨਾਲ ਠੱਗੀ ਮਾਰੀ ਜਾਣ ਦੇ ਵੀ ਕਈ ਤਰ੍ਹਾਂ ਦੇ ਅਪਰਾਧਿਕ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿੱਚ ਬਹੁਤ ਸਾਰੇ ਲੋਕ ਸ਼ਿਕਾਰ ਹੋਏ ਹਨ। ਅਜਿਹੀਆਂ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਸਤੇ ਬਹੁਤ ਸਾਰੇ ਗੈਰ ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

ਹੁਣ ਇਥੇ ਫਿਲਮੀ ਸਟਾਈਲ ਵਿੱਚ ਇੱਕ ਜੋੜੇ ਵੱਲੋਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੀ ਸਚਾਈ ਸਾਮਣੇ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਵੱਲੋਂ ਚੌਕਸੀ ਵਰਤਦੇ ਹੋਏ ਪੁਲੀਸ ਦੀ ਆਈਡੀ ਦੀ ਵਰਤੋਂ ਕਰਕੇ ਕਈ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਇਕ ਫਰਜ਼ੀ ਸਬ ਇੰਸਪੈਕਟਰ ਅਤੇ ਮਹਿਲਾ ਕਾਂਸਟੇਬਲ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ। ਜਿੱਥੇ ਇਸ ਜੋੜੀ ਵੱਲੋਂ ਪੁਲਿਸ ਵਿਭਾਗ ਨਾਲ ਸਬੰਧਤ ਆਪਣੇ ਕੋਲ ਆਈ ਡੀ ਕਾਰਡ ਬਣਾਏ ਹੋਏ ਸਨ , ਉਥੇ ਹੀ ਚੰਡੀਗੜ੍ਹ ਦੇ ਵਿੱਚ ਇਹ ਜੋੜੀ ਵਰਦੀ ਪਾ ਕੇ ਅਕਸਰ ਹੀ ਘੁੰਮਦੀ ਦੇਖੀ ਗਈ।

ਉਥੇ ਹੀ ਇਸ ਜੋੜੀ ਵੱਲੋਂ ਇਕ ਵਿਅਕਤੀ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ ਗਿਆ ਅਤੇ ਉਸ ਅਜੇ ਵੀ ਹੜੱਪ ਲਏ ਗਏ ਹਨ। ਇਨ੍ਹਾਂ ਦੋਸ਼ੀਆਂ ਨੂੰ ਜਿਥੇ ਸ਼ਨੀਵਾਰ ਨੂੰ ਕਰਾਈਮ ਸੈੱਲ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਥੇ ਹੀ ਇਨ੍ਹਾਂ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ। ਇਨ੍ਹਾਂ ਦੋਹਾਂ ਦੋਸ਼ੀਆਂ ਦੀ ਪਹਿਚਾਣ ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਤਜਿੰਦਰ ਸਿੰਘ 24 ਸਾਲਾ, ਅਤੇ ਡੇਰਾਬੱਸੀ ਦੀ ਰਹਿਣ ਵਾਲੀ 25 ਸਾਲਾ ਕੰਚਨ ਵਜੋਂ ਹੋਈ ਹੈ।

ਚੰਡੀਗੜ੍ਹ ਪੁਲਿਸ ਵੱਲੋਂ ਇਨ੍ਹਾਂ ਦੋਹਾਂ ਨੂੰ ਇੱਕ ਨਾਕੇ ਉਪਰ ਰੋਕ ਕੇ ਕਾਬੂ ਕੀਤਾ ਗਿਆ ਹੈ ਜਿਥੇ ਪੁਲੀਸ ਵੱਲੋਂ ਇਕ ਕਾਰ ਨੂੰ ਰੋਕਿਆ ਗਿਆ ਸੀ ਜਿਸ ਵਿੱਚ ਇਹ ਦੋਨੋਂ ਹੀ ਪੁਲਿਸ ਦੀ ਵਰਦੀ ਵਿੱਚ ਸਨ। ਜਿਨ੍ਹਾਂ ਨੇ ਆਪਣੇ ਆਪ ਨੂੰ ਚੰਡੀਗੜ੍ਹ ਵਿਚ ਤੈਨਾਤ ਦੱਸਿਆ ਸੀ। ਜਿਨ੍ਹਾਂ ਦੇ ਆਈਡੀ ਕਾਰਡ ਦੇਖੇ ਜਾਣ ਤੇ ਪਤਾ ਲੱਗਿਆ ਕਿ ਉਹ ਆਈ ਡੀ ਫਰਜੀ ਹਨ ਜਿਸ ਤੋਂ ਬਾਅਦ ਪੁਲਸ ਵੱਲੋਂ ਦੋਹਾਂ ਨੂੰ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਹੋਰ ਮਾਮਲਿਆਂ ਵਿੱਚ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।