ਮੁੰਬਈ- ਬੀ-ਟਾਊਨ ਦੇ ਗਲਿਆਰਿਆਂ ‘ਚ ਇਸ ਸਮੇਂ ਸਭ ਤੋਂ ਵੱਡੀਆਂ ਪਾਰਟੀਆਂ ‘ਚ ਸ਼ੁਮਾਰ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ਦੇ ਚਰਚੇ ਹਨ। ਲਗਭਗ 2 ਸਾਲ ਬਾਅਦ ਬਾਬਾ ਸਿੱਦੀਕੀ ਨੇ ਇਤਫਾਰ ਪਾਰਟੀ ਰੱਖੀ ਜਿਸ ‘ਚ ਕਈ ਵੱਡੇ-ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਪਰ ਪਾਰਟੀ ‘ਚ ਜਿਸ ਦੇ ਚਰਚੇ ਸਨ ਉਹ ਸੀ ਬਿਗ ਬੌਸ 13 ਫੇਮ ਸ਼ਹਿਨਾਜ਼ ਗਿੱਲ। ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ‘ਚ ਸਿੰਪਲ ਲੁੱਕ ‘ਚ ਪਹੁੰਚੀ ਅਤੇ ਹਰ ਕਿਸੇ ਨੂੰ ਉਨ੍ਹਾਂ ‘ਤੇ ਫਿਦਾ ਹੋਣ ਲਈ ਮਜ਼ਬੂਰ ਕਰ ਦਿੱਤਾ। ਲੁੱਕ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਨੇ ਸਿਲਵਰ ਰੰਗ ਦਾ ਪਟਿਆਲਾ ਸੂਟ ਪਾਇਆ ਸੀ।

ਹਸੀਨਾ ਨੇ ਸ਼ਾਰਟ ਕੁੜਤੀ ਕੈਰੀ ਕੀਤੀ ਸੀ। ਆਪਣੀ ਲੁੱਕ ਨੂੰ ਪੂਰਾ ਕਰਨ ਲਈ ਸ਼ਹਿਨਾਜ਼ ਨੇ ਜਾਰਜੈੱਟ ਦੁਪੱਟੇ ਨੂੰ ਸ਼ੋਲਡਰ ‘ਤੇ ਕੈਰੀ ਕੀਤਾ ਸੀ। ਕੰਨਾਂ ‘ਚ ਸਿਲਵਰ ਝੂਮਕੀ, ਮੈਚਿੰਗ ਸੈਂਡਲ, ਕਲੱਚ ਅਤੇ ਹੈਵੀ ਗਲੋਇੰਗ ਮੇਕਅਪ ਦੇ ਨਾਲ ਵਾਲਾਂ ਨੂੰ ਸਾਈਡ ‘ਤੇ ਰੱਖਿਆ ਹੋਇਆ ਸੀ।

ਸ਼ਹਿਨਾਜ਼ ਦੀ ਲੁੱਕ ਨੇ ਤਾਂ ਬਵਾਲ ਮਚਾਇਆ ਹੀ ਹੈ ਪਰ ਪਾਰਟੀ ‘ਚ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੇ ਨਾਲ ਵੀ ਸ਼ਹਿਨਾਜ਼ ਖਾਸ ਬਾਂਡ ਸਾਂਝੀ ਕਰਦੀ ਦਿਖੀ ਹੈ। ਪਾਰਟੀ ਦੇ ਦੌਰਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ‘ਚ ਸ਼ਾਹਰੁਖ ਬਹੁਤ ਹੀ ਸਵੀਟਲੀ ਸ਼ਹਿਨਾਜ਼ ਗਲੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ।

ਤੁਸੀਂ ਦੇਖ ਸਕਦੇ ਹੋ ਕਿ ਸ਼ਾਹਰੁਖ ਖਾਨ ਪਹਿਲੇ ਤਾਂ ਬਹੁਤ ਹੀ ਪਿਆਰ ਨਾਲ ਸ਼ਹਿਨਾਜ਼ ਨਾਲ ਹੱਥ ਮਿਲਾਉਂਦੇ ਹਨ ਅਤੇ ਫਿਰ ਉਸ ਨੂੰ ਗਲੇ ਲਗਾ ਲੈਂਦੇ। ਸ਼ਾਹਰੁਖ ਖਾਨ ਅਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਦੇਖਣਾ ਪ੍ਰਸ਼ੰਸਕਾਂ ਲਈ ਕਾਫੀ ਸਪੈਸ਼ਲ ਹੈ।

ਸ਼ਾਹਰੁਖ ਅਤੇ ਸ਼ਹਿਨਾਜ਼ ਦੀ ਮੁਲਾਕਾਤ ਦੀ ਤਸਵੀਰ ‘ਤੇ ਪ੍ਰਸ਼ੰਸਕ ਆਪਣਾ ਪਿਆਰ ਲੁਟਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ-‘ਬੈਸਟ ਪਿਕ’। ਇਕ ਦੂਜੇ ਯੂਜ਼ਰ ਨੇ ਲਿਖਿਆ-‘ਬਾਲੀਵੁੱਡ ਦੇ ਬਾਦਸ਼ਾਹ ਦੇ ਨਾਲ ਕੁਈਨ’।

ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਹਾਲ ਹੀ ‘ਚ ਸ਼ਿਲਪਾ ਦੇ ਚੈੱਟ ਸ਼ੋਅ ‘ਚ ਨਜ਼ਰ ਆਈ। ਫਿਲਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਆਖਿਰੀ ਫਿਲਮ ‘ਹੌਂਸਲਾ ਰੱਖ’ ਸੀ ਜਿਸ ‘ਚ ਉਨ੍ਹਾਂ ਦੇ ਨਾਲ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ ਸਨ।