ਮੁੰਬਈ- ਬਾਲੀਵੁੱਡ ਦਾ ਮਸ਼ਹੂਰ ਜੋੜਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਨੂੰ ਲੈ ਕੇ ਕਰੇਜ਼ ਅਜੇ ਤੱਕ ਲੋਕਾਂ ਦੇ ਵਿਚਾਲੇ ਹੈ। ਵਿਆਹ ‘ਚ ਸ਼ਾਮਲ ਮਹਿਮਾਨ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਸ਼ਨੀਵਾਰ ਨੂੰ ਆਲੀਆ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜੋ ਇੰਟਰਨੈੱਟ ‘ਤੇ ਖੂਬ ਵਾਇਰਲ ਹੋਈਆਂ ਸਨ।

ਮਹਿੰਦੀ ਸੈਰੇਮਨੀ ‘ਚ ਆਲੀਆ ਨੇ ਫੂਸ਼ੀਆ ਪਿੰਕ ਰੰਗ ਦਾ ਲਹਿੰਗਾ ਪਾਇਆ ਸੀ। ਇਸ ਦੇ ਨਾਲ ਉਨ੍ਹਾਂ ਨੇ ਹੈਵੀ ਕੁੰਦਨ ਅਤੇ ਐਮਰੇਲਡ ਜਿਊਲਰੀ ਕੈਰੀ ਕੀਤੀ ਸੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਆਲੀਆ ਨੇ ਵਾਲਾਂ ਦੇ ਪਿੱਛੇ ਵਲੋਂ ਬੰਨ ਕੇ ਲੁੱਕ ਨੂੰ ਪੂਰਾ ਕੀਤਾ ਸੀ।

ਆਲੀਆ ਨੇ ਮਹਿੰਦੀ ਸੈਰੇਮਨੀ ਲਈ ਡਿਜ਼ਾਈਨਰ ਮਨੀਸ਼ ਮਲਹੋਤਰਾ ਦਾ ਲਹਿੰਗਾ ਚੁਣਿਆ ਸੀ। ਜਿਵੇਂ ਹੀ ਆਲੀਆ ਨੇ ਆਪਣੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪ੍ਰਸ਼ੰਸਕ ਉਨ੍ਹਾਂ ਦੀ ਲੁੱਕ ਦੇ ਦੀਵਾਨੇ ਹੋ ਗਏ ਹਨ। ਉਧਰ ਹੁਣ ਡਿਜ਼ਾਈਨਰ ਨੇ ਇੰਸਟਗ੍ਰਾਮ ‘ਤੇ ਆਲੀਆ ਭੱਟ ਦੀ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਹਿੰਗੇ ਦੀ ਪੂਰੀ ਡਿਟੇਲ ਸਾਂਝੀ ਕੀਤੀ ਹੈ।

ਇਸ ‘ਚ ਚੁਕਾਉਣ ਵਾਲੀ ਗੱਲ ਇਹ ਹੈ ਕਿ ਆਲੀਆ ਭੱਟ ਦੇ ਇਸ ਲਹਿੰਗੇ ਨੂੰ ਤਿਆਰ ਕਰਨ ‘ਚ ਪੂਰੇ ਤਿੰਨ ਹਜ਼ਾਰ ਘੰਟੇ ਭਾਵ 125 ਦਿਨ ਲੱਗੇ ਸਨ। 180 ਤਰ੍ਹਾਂ ਦਾ ਪੈਚਵਰਕ ਹੋਇਆ ਹੈ ਅਤੇ ਔਰਤਾਂ ਨੇ ਇਸ ਨੂੰ ਤਿੰਨ ਅਤੇ ਛੇ ਤਾਰ ਨੂੰ ਇਕੱਠੇ ਜੋੜ ਕੇ ਬਣਾਇਆ।

ਮਨੀਸ਼ ਮਲਹੋਤਰਾ ਨੇ ਲਹਿੰਗੇ ਦੇ ਬਾਰੇ ‘ਚ ਗੱਲ ਕਰਦੇ ਹੋਏ ਲਿਖਿਆ-‘ਆਲੀਆ ਭੱਟ ਦਾ ਇਹ ਲਹਿੰਗਾ ਯੋਗਤਾ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਕਿਸੇ ਖਜਾਨੇ ਤੋਂ ਘੱਟ ਨਹੀਂ ਹੈ। ਖੂਬਸੂਰਤ ਆਲੀਆ ਭੱਟ ਨੇ ਆਪਣੀ ਮਹਿੰਦੀ ਸੈਰੇਮਨੀ ਆਊਟਫਿੱਟ ਨੂੰ ਪਰਸਨਲਾਈਜ਼ ਕਰਵਾਇਆ ਸੀ। ਕਰੀਬ 180 ਤਰ੍ਹਾਂ ਦੇ ਪੈਚਵਰਕ ਨਾਲ ਬਣੇ ਇਸ ਲਹਿੰਗੇ ਨੂੰ ਕਾਫੀ ਮੋਮੈਂਟਸ ਓਕੇਜਨ ਦੇ ਲਈ ਤਿਆਰ ਕੀਤਾ ਗਿਆ। ਆਲੀਆ ਦੇ ਲਈ ਇਹ ਲਹਿੰਗਾ ਬਹੁਤ ਹੀ ਖਾਸ ਰਿਹਾ’।

ਉਨ੍ਹਾਂ ਨੇ ਅੱਗੇ ਲਿਖਿਆ-‘ਆਲੀਆ ਦੇ ਇਸ ਲਹਿੰਗੇ ‘ਚ ਕਾਫੀ ਕਸਟਮਾਈਜਡ ਟਚ ਦਿੱਤਾ ਗਿਆ ਹੈ। ਚਿਕਨਕਾਰੀ ਅਤੇ ਕਸ਼ਮੀਰੀ ਧਾਗੇ ਨਾਲ ਕੰਮ ਹੋਇਆ ਹੈ। ਇਸ ਨੂੰ ਬਣਾਉਣ ‘ਚ ਕਰੀਬ ਤਿੰਨ ਹਜ਼ਾਰ ਘੰਟੇ ਲੱਗੇ। ਫੂਸ਼ੀਆ ਰੰਗ ਦਾ ਲਹਿੰਗਾ ਤਿਆਰ ਕੀਤਾ ਗਿਆ ਅਤੇ ਚੋਲੀ ‘ਚ ਅਸਲੀ ਗੋਲਡ ਅਤੇ ਸਿਲਵਰ ਨਕਸ਼ੀ ਅਤੇ ਫੋਰਾ ਫੁੱਲਾਂ ਦੀ ਵਰਤੋਂ ਕੀਤੀ ਗਈ। ਕਚ ਦਾ ਗੋਲਡ ਮੈਟਲ ਇਸਤੇਮਾਲ ਹੋਇਆ।