ਮੁੰਬਈ–ਕਈ ਅਫ਼ਵਾਹਾਂ ਅਤੇ ਅਟਕਲਾਂ ਤੋਂ ਬਾਅਦ ਆਖਿਰਕਾਰ ਬਾਲੀਵੁੱਡ ਦੇ ਮਸ਼ਹੂਰ ਜੋੜੇ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋਣ ਜਾ ਰਹੀਆਂ ਹਨ। ਮੁੰਬਈ ਦੇ ਅਪਾਰਟਮੈਂਟ ਵਾਸਤੂ ਅੱਜ ਗਨੇਸ਼ ਪੂਜਾ ਤੋਂ ਬਾਅਦ ਜੋੜੇ ਦੀ ਪ੍ਰੀ-ਵੈਡਿੰਗ ਸਰਮਨੀ ਸ਼ੁਰੂ ਹੋਈ ਹੈ।

ਦੁਪਹਿਰ ਦੇ ਸਮੇਂ ਮਹਿੰਦੀ ਦੀ ਰਸਮ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਮਹਿੰਦੀ ਸਮਾਰੋਹ ਤੋਂ ਪਹਿਲਾਂ ਦੁਲਹਨ ਆਲੀਆ ਭੱਟ ਦੇ ਘਰ ਨੂੰ ਸਜਾਇਆ ਗਿਆ ਹੈ। ਜਿਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਨੀਤੂ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ,ਨਾਤਿਕਾ ਸਮਾਰਾ ਅਤੇ ਜਵਾਈ ਭਰਤ ਸਾਹਨੀ ਦੇ ਨਾਲ ਪ੍ਰੀ-ਵੈਡਿੰਗ ਸਮਾਰੋਹ ਲਈ ਪਹੁੰਚ ਗਏ ਹਨ।


ਇਸ ਦੌਰਾਨ ਨੀਤੂ ਹਰੇ ਰੰਗ ਦੇ ਸੂਟ ’ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਪੁੱਤਰ ਦੇ ਵਿਆਹ ਦੀ ਖੁਸ਼ੀ ਨੀਤੂ ਦੇ ਚਿਹਰੇ ’ਤੇ ਸਾਫ਼ ਨਜ਼ਰ ਆ ਰਹੀ ਹੈ। ਇਸ ਮੌਕੇ ਰਣਬੀਰ ਦੀ ਕਜ਼ਨ ਭੈਣ ਨਤਾਸ਼ਾ ਨੰਦਾ ਵੀ ਨਜ਼ਰ ਆਈ।

ਮੀਡੀਆ ਰਿਪੋਰਟਸ ਮੁਤਾਬਕ ਆਲੀਆ ਅਤੇ ਰਣਬੀਰ ਦੇ ਵਿਆਹ ਦੀਆਂ ਰਸਮਾਂ 13 ਅਪ੍ਰੈਲ 2022 ਨੂੰ ਮਹਿੰਦੀ ਸਮਾਰੋਹ ਸ਼ੁਰੂ ਹੋਵੇਗਾ। ਉਨ੍ਹਾਂ ਦੇ ਵਿਆਹ ਦਾ ਜਸ਼ਨ 4 ਦਿਨਾਂ ਦਾ ਹੋਵੇਗਾ ਅਤੇ ਰਸਮਾਂ ਰਣਬੀਰ ਕਪੂਰ ਦੇ ਘਰ ‘ਵਾਸਤੂ’ਚ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਰਣਬੀਰ ਅਤੇ ਆਲੀਆ ਦੇ ਵਿਆਹ ਦੀ ਤਾਰੀਕ 17 ਅਪ੍ਰੈਲ ਹੋ ਸਕਦੀ ਹੈ। ਆਲੀਆ ਅਤੇ ਰਣਬੀਰ ਇਕ ਦੂਜੇ ਨੂੰ 2017 ਤੋਂ ਡੇਟ ਕਰ ਰਹੇ ਹਨ। ਕਈ ਵਾਰ ਉਨ੍ਹਾਂ ਦੇ ਵਿਆਹ ਦੀਆਂ ਅਫ਼ਵਾਹਾਂ ਸਾਹਮਣੇ ਆ ਚੁੱਕੀਆਂ ਹਨ ਪਰ ਇਸ ਵਾਰ ਪ੍ਰਸ਼ੰਸਕਾਂ ਦਾ ਸੁਫ਼ਨਾ ਪੂਰਾ ਹੋਵੇਗਾ।