ਬਹੁਤ ਅਟਕਲਾਂ ਤੋਂ ਬਾਅਦ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੇ ਪ੍ਰੀ-ਵੈਡਿੰਗ ਸਮਾਰੋਹ ਸ਼ੁਰੂ ਹੋ ਗਏ ਹਨ। ਜੋੜੇ ਦੇ ਵਿਆਹ ਦੀਆਂ ਰਸਮਾਂ ਬਾਂਦਰਾ ਸਥਿਤ ਉਨ੍ਹਾਂ ਦੇ ਘਰ ਵਾਸਤੂ ’ਚ ਹੋਣਗੀਆਂ। 13 ਅਪ੍ਰੈਲ ਨੂੰ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਹੱਥਾਂ ’ਤੇ ਮਹਿੰਦੀ ਰੱਚੇਗੀ। ਜੋੜੇ ਦੀ ਮਹਿੰਦੀ ਦੀ ਰਸਮ ਲਈ ਕਈ ਸਿਤਾਰੇ ਰਵਾਨਾ ਹੋ ਗਏ ਹਨ। ਉੱਥੇ ਹੀ ਕਪੂਰ ਭੈਣਾਂ ਵੀ ਆਪਣੇ ਭਰਾ ਦੇ ਵਿਆਹ ’ਚ ਧਮਾਲਾ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।

ਘਰੋਂ ਨਿਕਲੀਆਂ ਦੋਵੇਂ ਭੈਣਾਂ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਕਰਿਸ਼ਮਾ ਯੈਲੋ ਸੂਟ ’ਚ ਖੂਬਸੂਰਤ ਦਿਖ ਰਹੀ ਹੈ। ਉਨ੍ਹਾਂ ਨੇ ਲੁੱਕ ਨੂੰ ਮਿਨੀਮਲ ਮੇਕਅਪ ਨਾਲ ਪੂਰਾ ਕੀਤਾ। ਮਾਂਗ ਟਿੱਕਾ, ਹੱਥਾਂ ’ਚ ਕੜੇ ਅਤੇ ਕੰਨਾਂ ‘ਚ ਝੂਮਕਿਆਂ ਨਾਲ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ।

ਦੂਸਰੇ ਪਾਸੇ ਕਰੀਨਾ ਦੀ ਗੱਲ ਕਰੀਏ ਤਾਂ ਉਹ ਸਿਲਵਰ ਲਹਿੰਗੇ ’ਚ ਕਹਿਰ ਢਾਹ ਰਹੀ ਹੈ। ਇਸ ਲਹਿੰਗੇ ਦੇ ਨਾਲ ਉਸ ਨੇ ਸਲੀਵਲੇਸ ਬੈਕਲੈੱਸ ਬ੍ਰਾਲੇਟ ਸਟਾਈਲ ਦਾ ਬਲਾਊਜ਼ ਪਾਇਆ ਹੋਇਆ ਸੀ। ਬੇਬੋ ਨੇ ਆਪਣੀ ਲੁੱਕ ਨੂੰ ਸਟੱਡਸ ਅਤੇ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ। ਬੇਬੋ ਦੀ ਇਸ ਲੁੱਕ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਫਿਦਾ ਹੋ ਗਏ ਹਨ।
ਜ਼ਿਕਰਯੋਗ ਇਹ ਹੈ ਕਿ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਰਣਬੀਰ ਦੇ ਪਾਲੀ ਹਿੱਲ ਸਥਿਤ ਘਰ ‘ਵਾਸਤੂ ’ਚ ਮਰਹੂਮ ਰਿਸ਼ੀ ਕਪੂਰ ਅਤੇ ਸਾਰੇ ਵੱਡੇ ਵਡੇਰਿਆਂ ਦੀ ਯਾਦ ’ਚ ਪਿੱਤਰ ਪੂਜਾ ਕੀਤੀ ਗਈ। ਜਿਸ ’ਚ ਦੋਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।


ਇਸ ਦੇ ਬਾਅਦ ਗਣੇਸ਼ ਪੂਜਾ ਹੋਈ। ਮਹਿੰਦੀ ਦੇ ਸਮਾਰੋਹ ਦੇ ਨਾਲ ਖ਼ਾਸ ਦੋਸਤਾਂ ਨਾਲ ਕੋਕਟੇਲ ਪਾਰਟੀ ਦਾ ਆਯੋਜਨ ਵੀ ਰੱਖਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਕ ਆਯੋਜਨ ਕ੍ਰਿਸ਼ਨ ਰਾਜ ਬੰਗਲੇ ’ਚ ਹੋਵੇਗਾ।

ਖਬਰਾਂ ਮੁਤਾਬਕ ਜੋੜਾ 17 ਅਪ੍ਰੈਲ ਨੂੰ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਪੰਜ ਤਾਰਾ ਹੋਟਲ ’ਚ ਫੇਰੇ ਲਵੇਗਾ। ਕਈ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਣਬੀਰ ਅਤੇ ਆਲੀਆ ਦਾ ਵਿਆਹ ਹੋਟਲ ਤਾਜ ‘ਚ ਹੋਵੇਗਾ।