ਨਵਾਂਸ਼ਹਿਰ ਦੇ ਹਲਕਾ ਬੰਗਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖੀ ਅਤੇ ਸਾਬਕਾ ਲੋਕ ਸਭਾ ਮੈਂਬਰ ਜਥੇਦਾਰ ਸਿਮਰਨਜੀਤ ਸਿੰਘ ਮਾਨ(Simranjit Singh Mann) ਨੇ ਪਿੰਡ ਕੱਤ ਵਿੱਚ ਬਣੇ ਸੁੰਦਰ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੂੰ ਸੂਬੇ ਦੀ ਬਿਹਤਰੀ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਤੇ ਕੇਂਦਰ ਦਾ ਕਬਜ਼ਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਬਿਨਾਂ ਦੇਰੀ ਇਨਸਾਫ ਦੇ ਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ 2024 ਦੀ ਲੋਕ ਸਭਾ ਸੀਟ ਸ੍ਰੀ ਆਨੰਦਪੁਰ ਸਾਹਿਬ ਲਈ ਆਪਣੇ ਉਮੀਦਵਾਰ ਖੁਸ਼ਹਾਲ ਪਾਲ ਸਿੰਘ ਮਾਨ ਦੇ ਨਾਂ ਦਾ ਐਲਾਨ ਵੀ ਕੀਤਾ।

ਸਰਦਾਰ ਬੂਟਾ ਸਿੰਘ ਖੜੌਦ ਕਨਵੀਨਰ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਿੰਡ ਕੱਟ ਵਿਖੇ ਸ.ਬੂਟਾ ਸਿੰਘ ਦੇ ਦਾਦਾ ਜੀ ਗੁਲਜਾਰ ਸਿੰਘ ਜੀ ਦੀ ਯਾਦ ‘ਚ ਬਣਾਏ ਪਾਰਕ ਦੇ ਉਦਘਾਟਨ ਅਤੇ ਭੋਗ ਸਮਾਗਮ ਮੋਕੇ ਪਹੁੰਚ ਕੇ ਹਾਜਰੀ ਲਵਾਈ। ਮੈਂ ਦੱਸਣਾ ਚਾਹਾਂਗਾ ਕਿ ਇਹ ਪਾਰਕ ਸਰਦਾਰ ਬੂਟਾ ਸਿੰਘ ਨੇ ਆਪਣੇ ਦੱਸਾਂ ਨੋਹਾ ਦੀ ਕਿਰਤ ਕਮਾਈ ਦੇ ਵਿੱਚੋਂ ਅਪਣੇ ਬਜੁਰਗਾਂ ਦੀ ਯਾਦ ਵਿੱਚ ਬਣਵਾਕੇ, ਪਿੰਡ ਲਈ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਹੈ ਜੋ ਕਿ ਸਾਡੇ ਬਾਹਰ ਵੱਸਦੇ ਸਿੱਖ ਭਾਈਚਾਰੇ ਨੂੰ ਆਪਣੇ-ਆਪਣੇ ਪਿੰਡ ਸਵਾਰਨ ਸਬੰਦੀ ਪ੍ਰੇਰਿਤ ਕਰੇਗਾ। ਮੈਂ ਪਿੰਡ ਕੱਟਾ ਅਤੇ ਸਮੂਹ ਨਵਾਂਸਹਿਰ ਦੀ ਸੰਗਤ ਤੌਂ ਮਾਫੀ ਵੀ ਮੰਗਦਾ ਹਾਂ ਕਿਉਂਕਿ ਮੈਂ ਜਾਦਾ ਸਮਾਂ ਉਥੇ ਨਹੀ ਰੁੱਕ ਸਕਿਆ ਕਿਉਂਕਿ ਮੇਰੇ ਭਾਈ ਸਾਹਿਬ ਸਾਰਦਾਰ ਹਰਜਿੰਦਰ ਸਿੰਘ ਜੀ ਦੇਰ ਕੱਲ੍ਹ ਰਾਤ 30 ਮਾਰਚ, 2022, ਨੂੰ ਅਕਾਲ ਚਲਾਣਾ ਕਰ ਗਏ। ਅੱਜ ਉਹਨਾ ਦਾ ਸਂਸਕਾਰ ਹੈ ਮੈਂ ਉਹਨਾ ਦੇ ਸਂਸਕਾਰ ਲਈ ਚੰਡੀਗੜ ਜਾਣਾ ਸੀ ਅਤੇ ਮੈੰਨੂੰ ਉਥੇ ਲਈ ਰਵਾਨਾ ਹੋਣਾ ਪਿਆ। ਭਾਈ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਨੇ ਮੇਰੀ ਹਰ ਔਖੇ ਵੇਲੇ ਵਿੱਚ ਮੇਰੀ ਹਰ ਸਮਭਵ ਮਦਾਦ ਕੀਤੀ, ਮੇਰੇ ਜੇਲ੍ਹ ਵਿੱਚ ਹੁੰਦਿਆ ਮੇਰੇ ਵੱਡੇ ਭੈਣ ਦਲਜੀਤ ਕੌਰ ਅਤੇ ਉਹਨਾਂ ਦੇ ਪਤੀ ਸਰਦਾਰ ਹਰਜਿੰਦਰ ਸਿੰਘ ਮੇਰੀ ਹਰ ਤਰੀਕ ਚਾਹੇ ਉਹ ਕਿਸੇ ਵੀ ਸੂਬੇ ਵਿੱਚ ਹੁੰਦੀ, ਉਥੇ ਪਹੁੰਚ ਕੇ ਮੇਰੀ ਮਦਾਦ ਕਰਦੇ ਸਨ ਮੈਂਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਤਾਂ ਨਾ ਦਿੱਤਾ ਜਾਂਦਾ ਪਰ ਉਹਨਾਂ ਦੇ ਉਥੇ ਹੌਣ ਨਾਲ ਮੈਂਨੂੰ ਮਾਨਸਿੱਕ ਬੱਲ ਬਹੁਤ ਮਿਲਦਾ ਸੀ। ਭਾਈ ਸਾਹਿਬ ਨੇ ਮੇਰੀ ਗੈਰ ਹਾਜਰੀ ਵਿੱਚ ਮੇਰੇ ਪਰਿਵਾਰ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਹੋਣ ਦਿੱਤਾ ਅਤੇ ਹਰ ਤਰਾਂ ਦੀ ਹਿਫਾਜਿਤ ਕੀਤੀ।
ਪਹਿਲਾਂ ਮੇਰੇ ਵੱਡੇ ਭੈਣਜੀ ਦਲਜੀਤ ਕੌਰ ਦਾ ਵੇਬੱਕਤੀ ਤੁਰ ਜਾਣਾ ਅਤੇ ਹੁਣ ਭਾਈ ਸਾਹਿਬ ਹਰਜਿੰਦਰ ਸਿੰਘ ਦਾ ਸਾਨੂੰ ਛੱਡ ਕੇ ਚਲੇ ਜਾਣਾ ਮੇਰੇ ਅਤੇ ਮੇਰੇ ਪਰਿਵਾਰ ਲਈ ਬੜੀ ਔਖੀ ਘੜੀ ਹੈ, ਕਿਉਂਕਿ ਉਬ ਸਾਡੇ ਪਰਿਵਾਰ ਦੇ ਇੱਕ ਸਮਝਦਾਰ ਜਿੰਮੇਵਾਰ ਅਤੇ ਬਹੁਤ ਸੂਝਵਾਨ ਵਿਆਕਤੀ ਸਨ। ਬਾਕੀ ਜਿਨਾਂ ਵੀ ਸੱਜਣਾ ਨੇ ਸਾਡਾ ਇਸ ਦੁੱਖ ਦੀ ਘੜੀ ਵਿੱਚ ਸਾਥ ਦਿੱਤਾ ਅਤੇ ਦੁੱਖ ਨੂੰ ਸਾਂਝਾ ਕੀਤਾ ਮੈਂ ਉਹਨਾਂ ਦਾ ਮੈਂ ਤਹਿ ਦਿੱਲੌਂ ਸੁੱਕਰ ਗੁਜਾਰ ਹਾਂ।-ਸਿਮਰਨਜੀਤ ਸਿੰਘ ਮਾਨ