ਮੁੰਬਈ- ਅਦਾਕਾਰਾ ਕਰੀਨਾ ਕਪੂਰ ਖਾਨ ਕਦੇ ਆਪਣੀ ਪਰਸਨਲ ਤਾਂ ਕਦੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਆਏ ਦਿਨ ਘਰ ਤੋਂ ਬਾਹਰ ਉਨ੍ਹਾਂ ਦਾ ਕਿਸੇ ਨਾ ਕਿਸੇ ਕਾਰਨ ਕਰਕੇ ਆਉਣਾ ਜਾਣਾ ਲੱਗਿਆ ਹੀ ਰਹਿੰਦਾ ਹੈ। ਹਾਲ ਹੀ ‘ਚ ਜਦੋਂ ਉਹ ਘਰ ਤੋਂ ਕੰਮ ਲਈ ਬਾਹਰ ਨਿਕਲੀ ਤਾਂ ਉਹ ਮੀਡੀਆ ਦੇ ਕੈਮਰੇ ‘ਚ ਕੈਦ ਹੋ ਗਈ। ਨਾਲ ਹੀ ਉਨ੍ਹਾਂ ਦਾ ਗਾਰਡ ਦੇ ਨਾਲ ਕੀਤਾ ਗਿਆ ਵਰਤਾਓ ਵੀ ਕੈਮਰੇ ‘ਚ ਕੈਦ ਹੋ ਗਿਆ ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ‘ਤੇ ਟਰੋਲ ਹੋ ਰਹੀ ਹੈ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਕਪੂਰ ਖਾਨ ਜਿਵੇਂ ਹੀ ਘਰ ‘ਚੋਂ ਬਾਹਰ ਗੱਡੀ ‘ਚ ਬੈਠਣ ਲਈ ਨਿਕਲਦੀ ਹੈ ਤਾਂ ਉਨ੍ਹਾਂ ਦੇ ਅੱਗੇ ਖੜ੍ਹਾ ਗਾਰਡ ਉਨ੍ਹਾਂ ਨੂੰ ਸੈਲਿਊਟ ਕਰਦਾ ਹੈ ਤਾਂ ਕਰੀਨਾ ਪੂਰੀ ਤਰ੍ਹਾਂ ਨਾਲ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹੈ। ਪ੍ਰਸ਼ੰਸਕਾਂ ਨੂੰ ਅਦਾਕਾਰਾ ਦਾ ਇਹ ਰਵੱਈਆ ਬਿਲਕੁੱਲ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।ਇਕ ਨੇ ਲਿਖਿਆ ਕਿ-‘ਬੁੱਢੀ ਹੋ ਗਈ ਪਰ ਅਕਲ ਅਜੇ ਤੱਕ ਵੀ ਨਹੀਂ ਆਈ।

ਦੂਜੇ ਨੇ ਕਿਹਾ ਕਿ-‘ਉਸ ਆਦਮੀ ਨੂੰ ਦੇਖਿਆ ਤੱਕ ਨਹੀਂ ਜਿਸ ਨੇ ਸਲਾਮ ਕੀਤਾ, ਕਿੱਦਾ ਦੇ ਲੋਕ ਹਨ। ਉਧਰ ਇਕ ਹੋਰ ਨੇ ਲਿਖਿਆ-‘ਥੋੜ੍ਹੀ ਤਾਂ ਸ਼ਰਮ ਕਰ ਲਓ ਕੋਈ ਇਨਸਾਨ ਸੈਲਿਊਟ ਕਰ ਰਿਹਾ ਹੈ।